







ਜਲੰਧਰ /ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਅੱਜ ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਹੈੱਡ ਆਫ਼ਿਸ ਅਲਾਵਲਪੁਰ ਜ਼ਿਲ੍ਹਾ ਜਲੰਧਰ ਵਿਖੇ ਸੰਦੀਪ ਕੁਮਾਰ ਯੂਥ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਕੀਤੀ ਗਈ | ਇਸ ਮੀਟਿੰਗ ਵਿੱਚ ਪਾਰਟੀ ਦੇ ਵਰਕਰ ਹੁੰਮ ਹੁੰਮਾ ਕੇ ਪੁਹੰਚੇ | ਇਸ ਮੀਟਿੰਗ ਵਿੱਚ ਨੈਸ਼ਨਲ ਮੀਤ ਪ੍ਰਧਾਨ ਲਖਵੀਰ ਸਿੰਘ ਰਾਜਧਾਨ ਵਿਸੇਸ਼ ਤੌਰ ਪੁਹੰਚੇ | ਰਾਜਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਈ ਕਮਾਂਡ ਦੇ ਹੁਕਮਾਂ ਅਨੁਸਾਰ ਪਾਰਟੀ ਵਰਕਰ ਪੂਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਦੂਜੀਆਂ ਸਟੇਟਾਂ ਵਿੱਚ ਵੀ ਪਾਰਟੀ ਨੂੰ ਸੁਚੱਜੇ ਢੰਗ ਨਾਲ ਚਲਾ ਰਹੇ ਹਨ । ਅੱਜ ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੇ ਫਾਊਂਡਰ ਸਾਹਿਬ ਸ਼੍ਰੀ ਵਿਜੈ ਹੰਸ ਦੇ ਸੁਪਨਿਆਂ ਨੂੰ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਦੇ ਦਿਸ਼ਾ- ਨਿਰਦੇਸ਼ਾਂ ਨਾਲ ਪੂਰਾ ਕੀਤਾ ਜਾਵੇਗਾ । ਇਸ ਮੌਕੇ ਕੁਝ ਨਵੀਆਂ ਨਿਜੁਕਤੀਆਂ ਵੀ ਕੀਤੀਆਂ ਗਈਆਂ । ਰਾਹੁਲ ਗਿੱਲ ਨੂੰ ਯੂਥ ਇੰਚਾਰਜ ਦੋਆਬਾ ਜ਼ੋਨ , ਰੱਜਤ ਗਿੱਲ ਯੂਥ ਇੰਚਾਰਜ ਜ਼ਿਲ੍ਹਾ ਜਲੰਧਰ ਨਿਜੁਕਤ ਕੀਤਾ ਗਿਆ । ਅਸ਼ਨੀ ਪਾਲ(ਬੋਬੀ) ਮੋਹਾਲੀ ਤੋਂ ਇੰਚਾਰਜ , ਤਨਵੀਰ ਹੰਸ ਯੂਥ ਪ੍ਰਧਾਨ ਕਰਤਾਰਪੁਰ ,ਜੋਤ ਕੁਮਾਰ ਉਪ ਪ੍ਰਧਾਨ ਕਰਤਾਰਪੁਰ , ਚਾਂਦ ਥਾਪਰ ਪ੍ਰਧਾਨ ਅਲਾਵਲਪੁਰ , ਅੰਸ਼ ਚੋਢਾ ਉਪ ਪ੍ਰਧਾਨ , ਸੁਮਿਤ ਮਲਹੋਤਰਾ ਉਪ ਪ੍ਰਧਾਨ , ਸਾਹਿਲ ਸੈਕਰੇਟਰੀ , ਸ਼ੁਭਮ ਜਨਰਲ ਸੈਕਰੇਟਰੀ ਅਲਾਵਲਪੁਰ ਨਿਜੁਕਤ ਕੀਤਾ ਗਿਆ । ਇਸ ਮੌਕੇ ਰਣਜੀਤ ਚੇਅਰਮੈਨ ਪੰਜਾਬ ਲੇਬਰ ਸੈੱਲ , ਸੁਰਜੀਤ ਕੁਮਾਰ ਇੰਚਾਰਜ ਜਲੰਧਰ , ਸੋਮ ਲਾਲ ਪ੍ਰਧਾਨ ਜਲੰਧਰ , ਸੁਖਵਿੰਦਰ ਸਿੰਘ ਇੰਚਾਰਜ ਕਰਤਾਰਪੁਰ ਸੰਦੀਪ ਯੂਥ ਮੀਤ ਪ੍ਰਧਾਨ ਜਲੰਧਰ , ਕੱਲੂ ਰਾਮ ਇੰਚਾਰਜ ਆਦਮਪੁਰ , ਪਰਮਜੀਤ ਕੌਰ ਮਹਿਲਾ ਇੰਚਾਰਜ ਮਾਝਾ ਜ਼ੋਨ ਅਤੇ ਹੋਰ ਪਾਰਟੀ ਵਰਕਰ ਸ਼ਾਮਿਲ ਹੋਏ ।
