ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) 2 ਪੰਜਾਬ ਐਨਸੀਸੀ ਬਟਾਲੀਅਨ ਵੱਲੋਂ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਵਿੱਚ ਇੱਕ ਪ੍ਰੇਰਨਾਦਾਇਕ ਲੈਕਚਰ ਆਯੋਜਨ ਕੀਤਾ ਗਿਆ। ਤਿੰਨ ਘੰਟੇ ਦੇ ਇਸ ਲੈਕਚਰ ਵਿੱਚ ਕਈ ਅਧਿਆਪਕ ਅਤੇ 300 ਦੇ ਕਰੀਬ ਐਨਸੀਸੀ ਕੈਡਿਟਾਂ ਅਤੇ ਹੋਰ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਪਰਵਕਤਾ 2 ਪੰਜਾਬ ਐਨ ਸੀ ਸੀ ਦੇ ਕਮਾਂਡਿਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਨੇ ਭਾਰਤੀ ਸੈਨਾ ਦੇ ਵਿੱਚ ਕਮਿਸ਼ਨ ਪਾਉਣ ਦੇ ਤਰੀਕੇ ਅਤੇ ਤਿਆਰੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਕਮਾਨ ਅਧਿਕਾਰੀ ਨੇ ਵਿਅਕਤੀਗਤ ਵਿਕਾਸ ਦੇ ਗੁਰ ਵੀ ਐਨਸੀਸੀ ਕੈਡਿਟਸ ਨੂੰ ਸਿਖਾਏ। ਉਹਨਾਂ ਦੱਸਿਆ ਕਿ ਇੱਕ ਵਿਅਕਤੀ ਦੇ ਸਮੁੱਚੇ ਵਿਕਾਸ ਦੇ ਵਿੱਚ ਖੇਡਾਂ, ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਭਾਗੀਦਾਰੀ ਅਤੇ ਸ਼ੌਂਕ ਇੱਕ ਮਨੁੱਖ ਦੇ ਨਿੱਜੀ ਵਿਕਾਸ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ। ਲੈਕਚਰ ਤੋਂ ਬਾਅਦ ਕੈਡਿਟਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਕੈਡਿਟਸ ਨੇ ਆਪਣੇ ਐਨ ਸੀ ਸੀ ਦੇ ਤਜਰਬੇ ਸਾਂਝੇ ਕੀਤੇ ਅਤੇ ਇਹ ਵੀ ਦੱਸਿਆ ਕਿ ਉਹਨਾਂ ਨੇ ਇਸ ਲੈਕਚਰ ਤੋਂ ਕੀ ਸਿੱਖਿਆ ਅਤੇ ਕੀ ਸਮਝਿਆ। ਇਸ ਤੋਂ ਬਾਅਦ ਐਨਸੀਸੀ ਪ੍ਰੀਖਿਆਵਾਂ ਦੇ ਵਿੱਚ ਪਾਸ ਹੋਏ ਕੈਡਿਟਸ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਕਰਨਲ ਜੋਸ਼ੀ ਨੇ ਲੀਡਰਸ਼ਿਪ ਦੇ ਗੁਣ ਅਤੇ ਸਿਖਲਾਈ ਦੇ ਤਰੀਕੇ ਵੀ ਕੈਡਿਟਸ ਨਾਲ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਪ੍ਰਿੰਸੀਪਲ ਡਾਕਟਰ ਸਕਸ਼ਮ ਸਿੰਘ, ਚੀਫ ਅਫਸਰ ਵਿਨੋਦ ਕੁਮਾਰ ਸੂਰੀ ਅਤੇ ਕੈਪਟਨ ਆਸ਼ੂ ਧਵਨ ਦੇ ਨਾਲ ਕਈ ਹੋਰ ਅਧਿਆਪਕ ਵੀ ਸ਼ਾਮਿਲ ਹੋਏ। ਸਾਰੇ ਕੈਡਿਟਸ ਅਤੇ ਵਿਦਿਆਰਥੀਆਂ ਨੇ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ ਕਾਮਯਾਬੀ ਪਾਉਣ ਲਈ ਗੁਰੂ ਮੰਤਰਾਂ ਨੂੰ ਸਿੱਖਿਆ। ਇਸ ਲੈਕਚਰ ਦੀ ਸਾਰੇ ਅਧਿਆਪਕਾਂ ਅਤੇ ਕੈਡਿਟਸ ਵੱਲੋਂ ਬਹੁਤ ਪ੍ਰਸੰਸਾ ਕੀਤੀ ਗਈ।









