

ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਨਵਰੀ -ਫਰਵਰੀ ਵਿੱਚ ਪੈਂਦੇ ਸਾਰੇ ਗੁਰਪੁਰਬਾਂ ਨੂੰ ਸਮਰਪਿਤ, ਮਾਘ ਦੇ ਮਹੀਨੇ ਦੇ ਮਹਾਤਮ ਨੂੰ ਮੁੱਖ ਰੱਖਦਿਆਂ, ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਸਰਬੱਤ ਦੇ ਭਲੇ ਲਈ ਸਲਾਨਾਂ ਕੀਰਤਨ ਅਤੇ ਜਪੁ ਤਪੁ ਸਮਾਗਮ 2 ਤੋਂ 8 ਫਰਵਰੀ ਤੱਕ ਗੁਰਦੁਆਰਾ ਨਾਨਕਸਰ, ਟੈਂਚੀ ਵਾਲੀ ਗਲੀ, ਸੈਦਾਂ ਗੇਟ ਵਿਖੇ ਕਰਵਾਏ ਜਾ ਰਹੇ ਹਨ।ਇਸ੍ ਸਬੰਧੀ ਚੱਲ ਰਹੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਪ੍ਰਬੰਧਕ ਕਮੇਟੀ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿੱਚ ਪਰਮਿੰਦਰ ਸਿੰਘ ਮੁੜ , ਦਮਨਜੀਤ ਸਿੰਘ, ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ, ਗਗਨਜੀਤ ਸਿੰਘ, ਪ੍ਰਭਸਿਮਰਨ ਸਿੰਘ ਮਿੱਕੀ, ਅਜੀਤ ਸਿੰਘ ਪਰੂਥੀ, ਗੁਰਪ੍ਰੀਤ ਸਿੰਘ ਕਾਕੂ, ਇਛਪ੍ਰਨੀਤ ਸਿੰਘ, ਭਾਈ ਬਖਸ਼ੀਸ਼ ਸਿੰਘ ਆਦਿ ਸ਼ਾਮਲ ਹੋਏ। ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ ਦੀ ਦੇਖ ਰੇਖ ਹੇਠ ਹੋਣ ਵਾਲੇ ਸਮਾਗਮ ਦੌਰਾਨ ਰੋਜ਼ਾਨਾ ਸ਼ਾਮ 7 ਤੋਂ 10 ਵਜੇ ਤੱਕ ਸਜਣ ਵਾਲ਼ੇ ਦੀਵਾਨਾਂ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ ਨੇ ਦਸਿਆ ਕਿ ਇੰਨਾਂ ਦੀਵਾਨਾਂ ਵਿੱਚ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ, ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਭਾਈ ਲਖਵਿੰਦਰ ਸਿੰਘ, ਭਾਈ ਸ਼ੁੱਭਦੀਪ ਸਿੰਘ ਦੋਨੋਂ ਹਜ਼ੂਰੀ ਜਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਸੰਤ ਨਰਾਇਣ ਪ੍ਰਕਾਸ਼ ਸਿੰਘ ਦਿੱਲੀ ਵਾਲੇ, ਬਾਬਾ ਗੁਰਦਿਆਲ ਸਿੰਘ ਮਨਸੂਰਵਾਲ ਵਾਲੇ, ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ, ਭਾਈ ਗੁਰਮੁੱਖ ਸਿੰਘ ਫਗਵਾੜੇ ਵਾਲੇ, ਭਾਈ ਹਰਜੋਤ ਸਿੰਘ ਜ਼ਖ਼ਮੀ, ਭਾਈ ਕੁਲਵਿੰਦਰ ਸਿੰਘ ਖਰੜ ਵਾਲੇ, ਭਾਈ ਤਜਿੰਦਰ ਸਿੰਘ ਪਾਰਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ, ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਲੁਧਿਆਣਾ ਦਾ ਜਥਾ, ਭਾਈ ਮਨਦੀਪ ਸਿੰਘ, ਭਾਈ ਕਰਮ ਸਿੰਘ, ਭਾਈ ਸੁਰਜੀਤ ਸਿੰਘ ਸਾਰੇ ਨਾਨਕਸਰ ਕਲੇਰਾਂ, ਭਾਈ ਅਪਾਰ ਸਿੰਘ ਜ਼ੀਰਾ, ਭਾਈ ਪ੍ਰਿੰਸਪਾਲ ਸਿੰਘ, ਭਾਈ ਸੁਖਬੀਰ ਸਿੰਘ ਕਰਤਾਰਪੁਰ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ, ਭਾਈ ਬ੍ਰਹਮਜੋਤ ਸਿੰਘ, ਭਾਈ ਹਰਜੀਤ ਸਿੰਘ ਟੈਂਟ, ਭਾਈ ਜੈਦੇਵ ਸਿੰਘ, ਭਾਈ ਰਜਿੰਦਰ ਸਿੰਘ ਪਾਰਸ, ਭਾਈ ਹਰਮਨਪ੍ਰੀਤ ਸਿੰਘ ਗੁਰਮਨਪ੍ਰੀਤ ਸਿੰਘ ਅਤੇ ਹੋਰ ਜਥੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰਨਗੇ। ਨਾਨਕਸਰ ਸੰਪਰਦਾਇ ਦੇ ਮੌਜੂਦਾ ਮੁਖੀ ਬਾਬਾ ਗੁਰਜੀਤ ਸਿੰਘ ਤੋਂ ਇਲਾਵਾ ਬਾਬਾ ਗੁਰਚਰਨ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਤਜਿੰਦਰ ਸਿੰਘ ਜਿੰਦੂ, ਬਾਬਾ ਮੋਹਨ ਸਿੰਘ ਹਰਿਦੁਆਰ ਵਾਲੇ ਸੰਗਤਾਂ ਦੇ ਦਰਸ਼ਨਾਂ ਲਈ ਪੁੱਜਣਗੇ। ਸਮਾਗਮ ਦੌਰਾਨ ਰੋਜ਼ਾਨਾ ਗੁਰੂ ਕੇ ਅਤੁੱਟ ਲੰਗਰ ਚਲਣਗੇ।
ਬਾਬਾ ਮੋਹਨ ਸਿੰਘ ਹਰਿਦੁਆਰ ਵਾਲੇ, ਜਲੰਧਰ ਵਿੱਚ ਹੋ ਰਹੇ ਸਲਾਨਾਂ ਸਮਾਗਮ ਸਬੰਧੀ ਇਸ਼ਤਿਹਾਰ ਜਾਰੀ ਕਰਦੇ ਹੋਏ
MUNISH TOKHI