ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਸ.ਕ.ਸ.ਸ ਸਕੂਲ ਆਦਰਸ਼ ਨਗਰ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਖੁਸ਼ਦੀਪ ਕੌਰ ਦੀ ਯੋਗ ਅਗਵਾਈ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ l ਬਤੌਰ ਮੁੱਖ ਮਹਿਮਾਨ ਪੁੱਜੇ ਪ੍ਰਵਾਸੀ ਗੁਰਦਿਆਲ ਬਾਬਾ ਬੈਲਜੀਅਮ, ਸੋਮ ਥਿੰਦ ਯੂਕੇ ਟੀ 3 ਰਿਕਾਰਡਜ਼ ਤੇ ਜੀਤ ਬਾਬਾ ਬੈਲਜੀਅਮ ਹੋਰਾਂ ਵਲੋਂ ਦਿੱਤੇ 51000 ਰੁਪਏ ਨਾਲ ਸਕੂਲ ਚੋ ਨਵੀਂ ਬਣੀ ਸਟੇਜ ਦਾ ਉਦਘਾਟਨ ਸਾਂਝੇ ਤੌਰ ਤੇ ਕੀਤਾ l ਇਹ ਤਿੰਨੋਂ ਪ੍ਰਵਾਸੀ ਵਿਸ਼ੇਸ਼ ਸਟੇਟ ਐਵਾਰਡੀ ਸਮਾਜ ਸੇਵਿਕਾ ਅਧਿਆਪਕਾ ਕਮਲਜੀਤ ਬੰਗਾ ਤੇ ਉਹਨਾਂ ਦੇ ਪਤੀ ਉੱਘੇ ਸਮਾਜ ਸੇਵੀ ਇੰਜੀ: ਨਰਿੰਦਰ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਕੇਂਦਰ ਜਲੰਧਰ ਦੀ ਪ੍ਰੇਰਨਾਂ ਸਦਕਾ ਹੁਣ ਤੱਕ ਸਕੂਲ ਨੂੰ 55ਇੰਚ ਅਤੇ 43 ਇੰਚ ਐਲ ਈ ਡੀ ਟੀਵੀ ਸਮੇਤ ਸਮੇਂ ਸਮੇਂ ਤੇ ਸਕੂਲ ਦੀਆਂ ਲੋੜਾਂ ਮੁਤਾਬਕ ਫਰਨੀਚਰ ਤੇ ਹੋਰ ਸਮਾਨ ਦੇ ਚੁੱਕੇ ਹਨ l ਪ੍ਰਿੰਸੀਪਲ ਸ਼੍ਰੀਮਤੀ ਖੁਸ਼ਦੀਪ ਕੌਰ ਨੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਗੁਰਦਿਆਲ ਬਾਬਾ ਬੈਲਜੀਅਮ, ਜੀਤ ਬਾਬਾ ਬੈਲਜੀਅਮ ਤੇ ਸੋਮ ਥਿੰਦ ਯੂਕੇ ਹੋਰਾਂ ਵਲੋਂ ਹਰ ਸਾਲ ਦੀ ਤਰਾਂ ਸਕੂਲ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਰੱਜ ਕੇ ਸ਼ਲਾਘਾ ਕਰਦਿਆਂ ਸਭਨਾਂ ਨੂੰ ਜੀ ਆਖ ਸਕੂਲ ਦੀਆਂ ਉਪਲੱਬਧੀਆਂ ਵਾਰੇ ਦੱਸਿਆ l ਸੋਮ ਥਿੰਦ ਯੂਕੇ ਤੇ ਜੀਤ ਬਾਬਾ ਬੈਲਜੀਅਮ ਹੋਰਾਂ ਆਪੋ ਆਪਣੇ ਭਾਸ਼ਣ ਚੋ ਬੋਲਦਿਆਂ ਤਾਹ ਉਮਰ ਸਮਾਜ ਸੇਵਾ ਕਰਨ ਦੀ ਵਚਨਬੱਧਤਾ ਦੁਹਰਾਈ l ਅਧਿਆਪਕਾ ਕਮਲਜੀਤ ਬੰਗਾ ਨੇ ਪਰਵਾਸੀ ਤਿੰਨੋਂ ਦਾਨੀਆਂ ਦਾ ਸ਼ੁਕਰਾਨਾਂ ਕਰਦਿਆਂ ਸਭ ਪ੍ਰਵਾਸੀ ਭਰਾਵਾਂ ਨੂੰ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਅਪੀਲ ਕੀਤੀ l ਲੋਕ ਗਾਇਕਾ ਬੀਬਾ ਦੀਪ ਅਮਨ ਹੋਰਾਂ ਆਪਣੀ ਗਾਇਕੀ ਨਾਲ ਸਭਨਾ ਨੂੰ ਕੀਲ ਭਾਵੁਕ ਕਰ ਦਿੱਤਾ l ਇੰਜ: ਨਰਿੰਦਰ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਨੇ ਤਿੰਨਾਂ ਪ੍ਰਵਾਸੀਆਂ ਦੇ ਪੰਜਾਬ ਅਤੇ ਯੋਰਪ ਚੋ ਸਮਾਜ ਸੇਵਾ ਕਰਨ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਵਿਸਥਾਰ ਸਾਹਿਤ ਕਸੀਦੇ ਪੜ੍ਹੇ l ਸਕੂਲੀ ਬੱਚਿਆਂ ਨੇ ਗਿੱਧੇ ਦੀ ਪਰਫੋਰਮੈਂਸ ਨਾਲ ਸਭਨਾਂ ਨੂੰ ਕੀਲ ਲਿਆ l ਸਮਾਗਮ ਵਿੱਚ ਮਨਦੀਪ ਕੌਰ ,ਸਨੇਹ ਲਤਾ ,ਪ੍ਰੇਮ ਲਤਾ ਰਿਤਿਕਾ ,ਜਸਰੀਨ ,ਰੂਬੀ ਬਾਲਾ ਮਨਜੀਤ ਕੌਰ, ਕਰਮਜੀਤ ,ਕੰਚਨ ਮੈਡਮ ਭੁਪਿੰਦਰ ਕੌਰ, ਦੀਪਕ ਜੀ, ਸੰਨੀ ਹੀਰ, ਬਲਿਹਾਰ ਮਹਿਮੀ ਸਮੇਤ ਸਕੂਲ ਸਟਾਫ਼ ਹਾਜਿਰ ਸੀ l ਮਹਿਮਾਨਾਂ ਤੇ ਵਿਦਿਅਰਥਣਾਂ ਨੂੰ ਸਨਮਾਨਿਤ ਕੀਤਾ ਗਿਆ lਸਟੇਜ ਦਾ ਸੰਚਾਲਨ ਮੈਡਮ ਸਿਮਰਪਾਲ ਨੇ ਬਾਖੂਬੀ ਨਿਭਾਇਆ l
