ਗੁਣਾਚੌਰ, 4ਦਸੰਬਰ (ਮੁਨੀਸ਼ ਤੋਖੀ) ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਨਵਾਂਸ਼ਹਿਰ ਵਿਖੇ ਮੁੱਖ ਗੇਟ ਤੋਂ ਐਡਮਿਨ ਬਲਾਕ ਤੱਕ ਬਣੇ ਨਵੇਂ ਰਸਤੇ ਦਾ ਉਦਘਾਟਨ ਪ੍ਰਵਾਸੀ ਗੁਰਦਿਆਲ ਬਾਬਾ ਬੈਲਜੀਅਮ,ਜੀਤ ਬਾਬਾ ਬੈਲਜੀਅਮ ਤੇ ਸੋਮ ਥਿੰਦ ਯੂਕੇ ਟੀ 3 ਰਿਕਾਰਡਜ਼ ਹੋਰਾਂ ਸਾਂਝੇ ਤੌਰ ਤੇ ਕੀਤਾ l ਇਹ ਤਿੰਨੋਂ ਪ੍ਰਵਾਸੀ, ਉੱਘੇ ਸਮਾਜ ਸੇਵੀ ਇੰਜੀ: ਨਰਿੰਦਰ ਬੰਗਾ ਦੀ ਪ੍ਰੇਰਨਾਂ ਸਦਕਾ ਹੁਣ ਤੱਕ ਸਕੂਲ ਨੂੰ ਤਿੰਨ ਲੱਖ ਦੇ ਕਰੀਬ ਦਾਨ ਕਰ ਚੁੱਕੇ ਹਨ l ਪ੍ਰਿੰਸੀਪਲ ਏ ਕੇ ਰਤੂੜੀ ਨੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਤੇ ਸੋਮ ਥਿੰਦ ਯੂਕੇ ਹੋਰਾਂ ਵਲੋਂ ਹਰ ਸਾਲ ਦੀ ਤਰਾਂ ਸਕੂਲ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਰੱਜ ਕੇ ਸ਼ਲਾਘਾ ਕਰਦਿਆਂ ਸਭਨਾਂ ਨੂੰ ਜੀ ਆਖ ਸਕੂਲ ਦੀਆਂ ਉਪਲੱਬਧੀਆਂ ਵਾਰੇ ਦੱਸਿਆ l ਸ਼੍ਰੀ ਹਰਮੇਸ਼ ਬੰਗਾ ਰਿਟਾਇਰਡ ਬੈਂਕ ਮੈਨੇਜਰ ਨੇ ਦਾਨੀ ਸੱਜਣਾਂ ਦਾ ਸ਼ੁਕਰਾਨਾਂ ਕਰਦਿਆਂ ਸਭ ਪ੍ਰਵਾਸੀ ਭਰਾਵਾਂ ਨੂੰ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਅਪੀਲ ਕੀਤੀ l ਇੰਦਰੇਸ਼ ਕੀਰਤਨ ਮੰਡਲੀ ਵਲੋਂ ਗਾਇਕ ਰਾਜਾ ਸਾਬਰੀ , ਉੱਘੇ ਲੋਕ ਗਾਇਕ ਬੂਟਾ ਮੁਹੰਮਦ ਤੇ ਬੀਬਾ ਦੀਪ ਅਮਨ ਹੋਰਾਂ ਆਪੋ ਆਪਣੀ ਗਾਇਕੀ ਦਾ ਲੋਹਾ ਮਨਵਾਇਆ l ਇੰਜ: ਨਰਿੰਦਰ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਨੇ ਤਿੰਨਾਂ ਪ੍ਰਵਾਸੀਆਂ ਗੁਰਦਿਆਲ ਬਾਬਾ ਬੈਲਜੀਅਮ, ਸੋਮ ਥਿੰਦ ਯੂਕੇ ਤੇ ਜੀਤ ਬਾਬਾ ਬੈਲਜੀਅਮ ਹੋਰਾਂ ਦੇ ਪੰਜਾਬ ਤੇ ਯੋਰਪ ਚੋ ਸਮਾਜ ਸੇਵਾ ਕਰਨ ਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਵਿਸਥਾਰ ਸਾਹਿਤ ਕਸੀਦੇ ਪੜ੍ਹੇ l ਸਮਾਗਮ ਚੋ ਸੁਰਜੀਤ ਰੱਤੂ, ਸਰਪੰਚ ਤੀਰਥ ਰੱਤੂ, ਦਵਿੰਦਰ ਬੰਗਾ, ਪ੍ਰਤਾਪ ਸਿੰਘ ਬੰਗਾ, ਹੰਸ ਰਾਜ ਬੰਗਾ, ਜਗਨ ਨਾਥ, ਹਰਨਾਮ ਦਾਸ,ਸਰਪੰਚ ਅਵਤਾਰ ਕੌਰ, ਰੁਪਿੰਦਰ ਸਿੰਘ ਬਚੜਾ, ਨੰਬਰਦਾਰ ਬਲਵਿੰਦਰ ਸਿੰਘ ਕੂਕਾ, ਆਰ ਕੇ ਭਰਤਵਾਲ, ਮਾਸਟਰ ਸੁਰੇਸ਼ ਚੰਦਰ ਕਾਲਾ,ਰੇਸ਼ਮ ਕੌਰ, ਇੰਦਰਜੀਤ ਕੌਰ ਬੰਗਾ,ਊਸ਼ਾ ਰਾਣੀ, ਸਰਬਜੀਤ ਕੌਰ, ਚਮਨ ਲਾਲ ਬੰਗਾ ਤੇ ਸਮੂਹ ਸਟਾਫ਼ ਹਾਜ਼ਿਰ ਸੀ lਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ l ਸਟੇਜ ਦਾ ਸੰਚਾਲਨ ਰਾਜੇਸ਼ ਤਿਵਾੜੀ ਹੋਰਾਂ ਬਾਖੂਬੀ ਨਿਭਾਇਆ l

