ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਨੈਸ਼ਨਲ ਐਂਟੀਗ੍ਰੇਟੇਡ ਮੈਡੀਕਲ ਐਸੋਸੀਏਅਸ਼ਨ ( ਨੀਮਾ ) ਵਲੋਂ ਪੰਜਾਬ ਸਰਕਾਰ ਦੇ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ ਵੀਨੂੰ ਖੰਨਾ ਦੇ ਸਨਮਾਨ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਪੰਜਾਬ ਸਰਕਾਰ ਦੇ ਆਯੁਰਵੈਦਿਕ ਬੋਰਡ ਦੇ ਮੇਮ੍ਬਰ ਅਤੇ ਨਵ ਨਿਯੁਕਤ ਨੀਮਾ ਦੇ ਬਣੇ ਪ੍ਰਧਾਨ ਡਾ ਐਸ.ਪੀ. ਡਾਲੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰਾਂ ਲਗਾਤਾਰ ਆਯੁਰਵੈਦਿਕ ਪ੍ਰਣਾਲੀ ਦੇ ਪ੍ਰਚਾਰ ਪ੍ਰਸਾਰ ਲਈ ਬੇਹੱਦ ਖਾਸ ਕੋਸ਼ਿਸ਼ ਕਰ ਰਹੀਆਂ ਹਨ ਤੇ ਆਯੁਰਵੈਦਿਕ ਦੀਆਂ ਸਰਕਾਰੀ ਡਿਸਪੈਂਸਰੀਆਂ ਵਿਚ ਦਿਨ ਵਾ ਦਿਨ ਓ.ਪੀ.ਡੀ ਵਿਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕ ਯੋਗ ਰਾਹੀਂ ਵੀ ਤੰਦਰੁਸਤ ਹੋਣ ਦਾ ਪੂਰਾ ਲਾਭ ਲੈ ਰਹੇ ਹਨ | ਪੰਜਾਬ ਆਯੁਰਵੇਦ ਬੋਰਡ ਦੇ ਸਾਬਕਾ ਮੇਂਬਰ ਡਾ ਆਈ.ਪੀ. ਐਸ. ਸੇਠੀ ਨੇ ਡਾ ਵੀਨੂੰ ਖੰਨਾ ਵਲੋਂ ਲਗਾਏ ਜਾ ਰਹੇ ਲਗਾਤਾਰ ਆਯੁਰਵੈਦਿਕ ਮੈਡੀਕਲ ਕੈੰਪਾਂ ਦੀ ਵੀ ਸ਼ਲਾਗਾ ਕੀਤੀ | ਇਸ ਮੌਕੇ ਤੇ ਨੀਮਾ ਦੇ ਜਨਰਲ ਸਕੱਤਰ ਡਾ ਰਾਜੀਵ ਧਵਨ, ਕੈਸ਼ੀਅਰ ਡਾ ਵਰੁਣ ਅਗਰਵਾਲ, ਸਾਬਕਾ ਜਿਲਾ ਆਯੁਰਵੈਦਿਕ ਅਫਸਰ ਡਾ ਸੁਰਿੰਦਰ ਕਲਿਆਣ, ਸੁਪਰੀਡੈਂਟ ਜਸਬੀਰ ਕੌਰ, ਮਨਪ੍ਰੀਤ ਕੌਰ, ਵਿਕਰਮ, ਕਸਤੂਰੀ ਲਾਲ, ਰਾਜੇਸ਼ ਆਦਿ ਵੀ ਮੌਜੂਦ ਸਨ | 
