ਜਲੰਧਰ (ਪੰਜਾਬ ਦੈਨਿਕ ਨਿਊਜ਼) ਅੱਜ ਸ਼੍ਰੀ ਅਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਤੇ ਡੀ ਪੀ ਆਈ ਪਾਰਟੀ ਸਖਤ ਨਿੰਦਾ ਕਰਦੀ ਹੈ I ਇਸ ਤੋ ਇਹ ਸਾਫ਼ ਪਤਾ ਲਗਦਾ ਹੈ ਕਿ ਪੰਜਾਬ ਸਰਕਾਰ ਲਾਅ ਆਰਡਰ ਦੀ ਸਥਿਤਿ ਨੂੰ ਸਾਂਭਣ ਵਿੱਚ ਫੇਲ ਹੁੰਦੀ ਹੋਈ ਨਜਰ ਆ ਰਹਿ ਆ I ਇਸ ਤੋ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਇਕ ਪੰਜਾਬ ਚ ਸੇਫ ਹੇਣੀ ਪੰਜਾਬ ਦੇ ਨੌਜਵਾਨ ਕਿਥੋਂ ਸੇਵ ਹੋ ਸਕਦੇ ਨੇ I ਪੰਜਾਬ ਦੀ ਲਾਅ ਆਰਡਰ ਦੀ ਸਥਿਤੀ ਤੇ ਆਮ ਆਦਮੀ ਪਾਰਟੀ ਫੇਲ ਹੁੰਦੀ ਨਜਰ ਆ ਰਹੀ ਹੈ I ਜਿਹੜੇ ਏਜੇਂਸੀਆ ਨਾਲ ਮਿਲ ਕੇ ਇਹ ਸਬ ਕਰਵਾ ਰਹੇ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ I ਪੰਜਾਬ ਅੰਦਰ ਗੈਂਗਸਟਰ ਨੂੰ ਹੱਲਾ ਸ਼ੇਰੀ ਦੇਣ ਵਾਲੀ ਪੰਜਾਬ ਸਰਕਾਰ ਹੈ ਅੱਜ ਇਸ ਹਮਲੇ ਤੋ ਇਹ ਸਾਬਿਤ ਹੁੰਦਾ ਹੈ ਕੀ ਪੰਜਾਬ ਅੰਦਰ ਅਮਨ ਕਾਨੂੰਨ ਦੀ ਸ਼ਾਂਤੀ ਨਾਮ ਦੀ ਕੋਈ ਚੀਜ਼ ਨਹੀਂ ਰਹੀ I
