ਜਲੰਧਰ 2 ਦਸੰਬਰ (ਪੰਜਾਬ ਦੈਨਿਕ ਨਿਊਜ ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਲੋਕਾਂ ਨੂੰ ਰਾਜਨੀਤਕ ਤੌਰ ਤੇ ਚੇਤਨ ਕਰਨ, ਅਤੇ ਪੰਜਾਬ ਦੇ ਮਸਲਿਆਂ ਚੰਡੀਗੜ੍ਹ ਪੰਜਾਬ ਨੂੰ ਦੇਣ, ਪਾਣੀਆਂ ਦੀ ਨਿਆਇਕ ਵੰਡ, ਜਨਤਕ ਵੰਡ ਪ੍ਕਿਰਿਆ ਦਰੁਸਤ ਕਰਨ, ਰਹਿਣ ਸਹਿਣ ਦੀਆਂ ਬਦਤਰ ਹਾਲਾਤ ਠੀਕ ਕਰਵਾਉਣ ਅਤੇ ਖੇਤੀ ਸੈਕਟਰ ਨੂੰ ਮੁਨਾਫ਼ੇ ਯੋਗ ਬਣਾਉਣ ਵਰਗੇ ਬੁਨਿਆਦੀ ਮੁੱਦਿਆਂ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸੰਤੋਖ ਪੁਰਾ ਜਲੰਧਰ ਵਿਖੇ 8 ਦਸੰਬਰ ਨੂੰ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਕਾਨਫਰੰਸਾਂ ਪੰਜਾਬ ਭਰ ਵਿੱਚ ਕੀਤੀਆਂ ਜਾ ਰਹੀਆਂ ਹਨ ਇਨ੍ਹਾਂ ਕਾਨਫਰੰਸਾਂ ਤੋਂ ਬਾਅਦ 28 ਫਰਵਰੀ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ । ਕਾਨਫਰੰਸ ਦੀ ਤਿਆਰੀ ਸਬੰਧੀ ਸੰਤੋਖ ਪੁਰਾ ਵਿਚ ਆਰ.ਐਮ.ਪੀ.ਆਈ. ਦੇ ਤਹਿਸੀਲ ਪ੍ਰਧਾਨ ਹਰੀਮੁਨੀ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਤਹਿਸੀਲ ਸਕੱਤਰ ਬਲਦੇਵ ਸਿੰਘ ਨੂਰਪੁਰੀ ਅਤੇ ਵਿੱਤ ਸਕੱਤਰ ਰਾਮ ਕਿਸ਼ਨ ਨੇ ਕਾਨਫਰੰਸ ਦੀ ਤਿਆਰੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ।
