ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਸ਼ਹਿਰ ਵਿੱਚ ਅੱਜ ਵਨ ਰੇਸ ਹਾਫ਼ ਮੈਰਾਥਨ ਦੌੜ੍ਹ ਦਾ ਆਯੋਜਨ ਹੋਇਆ। ਇਸ ਮੈਰਾਥਨ ਵਿੱਚ ਲਾਇਲਪੁਰ ਖ਼ਾਲਸਾ ਕਾਲਜ ਦੇ ਐਨ ਸੀ ਸੀ ਕੈਡਿਟਾਂ ਨੇ ਜਲੰਧਰ ਪੁਲਿਸ ਨਾਲ ਮਿਲਕੇ ਸ਼ਹਿਰ ਦੇ ਟ੍ਰੈਫ਼ਿਕ ਨੂੰ ਨਿਯੰਤਰਣ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਆਰਮੀ ਵਿੰਗ ਦੇ 60 ਅਤੇ ਏਅਰ ਵਿੰਗ ਦੇ 21 ਕੈਡਿਟਾਂ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸੀ ਟੀ ਕਾਲਜ, ਸ਼ਾਹਪੁਰ ਤੱਕ ਵੱਖ ਵੱਖ ਚੌਂਕਾ ਤੇ ਇਹ ਡਿਊਟੀ ਨਿਭਾਈ।
ਲਾਇਲਪੁਰ ਖ਼ਾਲਸਾ ਕਾਲਜ ਦੇ ਕੈਡਿਟ 2 ਪੰਜਾਬ ਐਨਸੀਸੀ ਬਟਾਲੀਅਨ ਨਾਲ ਸਬੰਧਤ ਹਨ। ਬਟਾਲੀਅਨ ਕਮਾਂਡਰ ਕਰਨਲ ਵਿਨੋਦ ਜੋਸ਼ੀ ਨੇ ਕੈਡਿਟਾਂ ਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਕਿਹਾ ਕਿ ਰੇਸ 6.30 ਵਜੇ ਸ਼ੁਰੂ ਹੋਈ ਪਰ ਕੈਡਿਟ ਪਹਿਲਾਂ ਤੋਂ ਨਿਸ਼ਚਿਤ ਕੀਤੇ ਗਏ ਚੌਂਕਾ ਵਿੱਚ 5.30 ਵਜੇ ਤਾਇਨਾਤ ਹੋ ਗਏ ਸਨ। ਟ੍ਰੈਫਿਕ ਇੰਚਾਰਜ ਰਣਜੀਤ ਸਿੰਘ ਨੇ ਕੈਡਿਟਾਂ ਨੂੰ ਉਨ੍ਹਾਂ ਦੀ ਡਿਊਟੀ ਸਮਝਾਈ ਅਤੇ ਸਾਰਿਆਂ ਨੇ ਉਸੇ ਅਨੁਸਾਰ ਰੇਸ ਦੇ ਖਤਮ ਹੋਣ ਤੱਕ ਨਿਭਾਇਆ। ਐਸੋਸੀਏਟ ਐਨ ਸੀ ਸੀ ਅਫ਼ਸਰ ਡਾ਼ (ਲੈਫ਼) ਕਰਨਬੀਰ ਸਿੰਘ ਵੀ ਕੈਡਿਟਾਂ ਦੇ ਨਾਲ ਸਨ। ਉਨ੍ਹਾਂ ਦੱਸਿਆ ਕਿ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ਼ ਜਸਪਾਲ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਕੈਡਿਟਾਂ ਨੇ ਇਸ ਰੇਸ ਵਿਚ ਟ੍ਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਜਲੰਧਰ ਵਿੱਚ ਵਨ ਰੇਸ ਮੈਰਾਥਨ 2022 ਵਿੱਚ ਸ਼ੁਰੂ ਹੋਈ ਸੀ ਅਤੇ ਸਾਡੇ ਕੈਡਿਟ ਹਰ ਸਾਲ ਇਸ ਵੱਡੇ ਮੁਕਾਬਲੇ ਵਿੱਚ ਟ੍ਰੈਫ਼ਿਕ ਵਿਵਸਥਾ ਨੂੰ ਕੰਟਰੋਲ ਕਰਨ ਵਿਚ ਪੁਲਿਸ ਪ੍ਰਸ਼ਾਸਨ ਦੀ ਮਦਦ ਕਰਦੇ ਆਏ ਹਨ।
