


ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ /ਅਨਿਲ ਕੁਮਾਰ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਧਣ ਪਰਿਵਾਰ ਦੇ ਜਠੇਰਿਆਂ ਦਾ 48ਵਾਂ ਸਾਲਾਨਾ ਜੋੜ ਮੇਲਾ ਪਿੰਡ ਬਹੌਦੀਨਪੁਰ,ਲਿੰਕ ਰੋਡ ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਜ਼ਿਲ੍ਹਾ ਜਲੰਧਰ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ I ਸਮਾਗਮ ਵਿੱਚ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਕਰਨ ਉਪਰੰਤ, ਪੰਥ ਦੇ ਪ੍ਰਸਿੱਧ ਰਾਗੀ ਜਥਿਆਂ ਦੁਆਰਾ ਕੀਰਤਨ ਕਰ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਗਿਆ I ਇਸ ਮੌਕੇ ਤੇ ਗੱਲ ਕਰਦੇ ਹੋਏ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਬੱਧਨ ਪਰਿਵਾਰ ਦੇ ਜਠੇਰਿਆਂ ਪਿੱਤਰਾਂ ਦੇ ਅਸਥਾਨ ਤੇ ਭਾਰੀ ਜੋੜ ਮੇਲਾ ਕਰਵਾਇਆ ਗਿਆਹੈ ਉਸਦੇ ਨਾਲ ਪਿੱਛੇ ਲੱਗਦੀ ਦੋ ਕਨਾਲ 40 ਮਰਲੇ ਜ਼ਮੀਨ ਲਈ ਗਈ ਸੀ ਉਸ ਦੀ ਚਾਰ ਦੀਵਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ,ਉਨ੍ਹਾਂ ਸਮੂਹ ਬੱਧਣ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਦਿਲ ਖੋਲ੍ਹ ਕੇ ਵੱਧ ਤੋਂ ਵੱਧ ਦਾਨ ਦੇਣ ਦੀ ਕ੍ਰਿਪਾਲਤਾ ਕੀਤੀ ਜਾਵੇ I ਬੱਧਣ ਜਠੇਰੇ ਵੈਲਫੇਅਰ ਸੋਸਾਇਟੀ ਵੱਲੋਂ ਸਮਾਗਮ ਵਿੱਚ ਸਹਿਯੋਗ ਦੇਣ ਲਈ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ I ਇਸ ਮੌਕੇ ਤੇ ਪ੍ਰਧਾਨ ਪ੍ਰਿੰਸੀਪਲ ਰੇਸ਼ਮ ਸਿੰਘ ਬੱਧਣ,ਉਪ-ਪ੍ਰਧਾਨ ਬਲਜਿੰਦਰ ਕੁਮਾਰ ਬੱਧਣ,ਜਰਨਲ ਸੈਕਟਰੀ ਫੂਲ ਚੰਦ ਬੱਧਣ (ਸਾਬਕਾ ਸਰਪੰਚ) ,ਖਜ਼ਾਨਚੀ ਗੁਰਦੇਵ ਰਾਮ ਬੱਧਣ,ਉਪ ਖਜ਼ਾਨਚੀ ਬਲਦੇਵ ਸਿੰਘ ਸਰਪੰਚ,ਸਹਾਇਕ ਸਕੱਤਰ ਹੁਸਨ ਲਾਲ ਬੱਧਣ ,ਉਪ ਸਕੱਤਰ ਮਾਸਟਰ ਚਰਨਜੀਤ ਸਿੰਘ ਬੱਧਣ,ਪ੍ਰੈੱਸ ਸੈਕਟਰੀ ਰਾਮ ਲੁਭਾਇਆ ਬੱਧਣ ,ਮੰਗਤ ਰਾਮ ਬੱਧਣ ,ਨਰੇਸ਼ ਬੱਧਣ ਸਮੇਤ ਭਾਰੀ ਗਿਣਤੀ ਵਿਚ ਬੱਧਣ ਪਰਿਵਾਰ ਦੇ ਲੋਕ ਮੌਜੂਦ ਸੀ I ਸਮਾਗਮ ਦੇ ਅੰਤ ਵਿੱਚ ਗੁਰੂ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ I
ਵੀਡੀਓ ਦੇਖੋ

