

ਪਤਾਰਾ ਪੰਜਾਬ ਦੈਨਿਕ ਨਿਊ ( ਲਵਦੀਪ ਬੈਂਸ / ਜੇ.ਪੀ ਸੋਨੂੰ / ਸੰਨੀ ਚੰਦੜ ) ਪੰਜਾਬੀ ਗਾਇਕੀ ਨੂੰ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਦਿਵਾਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ( ਸਿੱਧੂ ਮੂਸੇਵਾਲਾ ) ਦੇ ਬੀਤੇ ਦਿਨੀਂ ਹੋਏ ਖੌਫਨਾਕ ਹੱਤਿਆਕਾਂਡ ਦੀ ਜਿਥੇ ਦੁਨੀਆ ਭਰ ਵਿੱਚ ਘੋਰ ਨਿੰਦਿਆ ਹੋ ਰਹੀ ਹੈ ਉਥੇ ਹੀ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਉਸਦੇ ਪ੍ਸ਼ੰਸਕ ਵੱਖ-ਵੱਖ ਤਰੀਕਿਆਂ ਨਾਲ ਸਿੱਧੂ ਪ੍ਤੀ ਆਪਣੇ ਪਿਆਰ ਨੂੰ ਵਿਅਕਤ ਵੀ ਕਰ ਰਹੇ ਹਨ । ਇਸੇ ਕੜੀ ਤਹਿਤ ਪਿੰਡ ਭੋਜੋਵਾਲ ਦੇ ਨਵਨੀਤ ਕੈਲੇ ਪੁੱਤਰ ਜੈਭੁਪਿੰਦਰ ਕੈਲੇ ( ਯੂ.ਕੇ ) ਅਤੇ ਸਮੂਹ ਕੈਲੇ ਪਰਿਵਾਰ ਵੱਲੋਂ ਹੁਸ਼ਿਆਰਪੁਰ-ਰਾਮਾ ਮੰਡੀ ਰੋਡ ‘ਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਇਸ ਮੌਕੇ ਪ੍ਰੇਮ ਕੁਮਾਰ ਕੈਲੇ, ਰੋਹਿਤ ਕੈਲੇ, ਪ੍ਰਦੀਪ ਕੈਲੇ, ਆਸ਼ੂ ਬੰਗੜ, ਵਿਜੇ ਬਸ਼ਗੜ, ਕਾਂਸ਼ੀ ਰਾਮ, ਹਰਸ਼,ਅੰਕੁਸ਼ ਅਤੇ ਅਭੈ ਬੰਗੜ ਆਦਿ ਮੌਜੂਦ ਸਨ ।

