ਜਲੰਧਰ ਪੰਜਾਬ ਦੈਨਿਕ ਨਿਊਜ਼ ( ਅਨਿਲ ) ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ ਫੈਕਲਟੀ/ ਪਾਰਟ ਟਾਈਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿੱਚ ਪਿੱਛਲੇ 15-20 ਸਾਲਾਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਵਿਰੁੱਧ ਅਪਣਾਈਆ ਮਾਰੂ ਨੀਤੀਆਂ ਕਾਰਨ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਹਰਮਿੰਦਰ ਸਿੰਘ ਡਿੰਪਲ ਨਾਭਾ ਅਤੇ ਪੰਜਾਬ ਦੇ ਵੱਖ ਵੱਖ ਸਰਕਾਰੀ ਕਾਲਜਾਂ ਦੇ ਮੈਂਬਰ ਸਾਹਿਬਾਨ ਸਿਖਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੂੰ ਜਲੰਧਰ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਮਿਲਣ ਲਈ ਪਹੁੰਚੇ। ਇਸ ਮੌਕੇ ਸਾਰੇ ਸੂਬਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਉੱਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਸਕੱਤਰ ਉਚੇਰੀ ਸਿੱਖਿਆ ਵਿਭਾਗ ਨਾਲ ਹੋਈ ਮੀਟਿੰਗ ਵਿੱਚ ਕੀਤੇ ਵਾਅਦੇ ਅਨੁਸਾਰ ਪੱਤਰ ਜਾਰੀ ਕਰਕੇ 906 ਗੈਸਟ ਫੈਕਲਟੀ/ਪਾਰਟ ਟਾਈਮ/ਕੰਟਰੈਕਟ ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਨੂੰ ਬਿਨਾਂ ਕਿਸੇ ਸਰਤ ਸੁਰੱਖਿਅਤ ਨਹੀਂ ਕਰਦੀ। ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਪ੍ਰੋਫੈਸਰ ਹਰਮਿੰਦਰ ਸਿੰਘ ਡਿੰਪਲ ਨਾਭਾ, ਪ੍ਰੋ ਲਖਵਿੰਦਰ ਸਿੰਘ ਨਾਭਾ, ਪ੍ਰੋ ਨਰਿੰਦਰ ਸਿੰਘ ਨਾਭਾ,ਪ੍ਰੋ ਹੁਕਮ ਚੰਦ ਪਟਿਆਲਾ, ਪ੍ਰੋ ਧਰਮਜੀਤ ਮਾਨ ਜਲਵੇੜਾ, ਅੰਧਲੀਪ ਗੁਰਦਾਸਪੁਰ, ਪ੍ਰੋ ਜੋਗਾ ਸਿੰਘ ਗੁਰਦਾਸਪੁਰ, ਪ੍ਰੋ ਅਮਰਿੰਦਰ ਸਿੰਘ ਫਰੀਦਕੋਟ ਪ੍ਰੋਫੈਸਰ ਰਮਨ ਬਠਿੰਡਾ, ਪ੍ਰੋ ਪੂਨਮ ਅਰੋੜਾ ਕੋਟਕਪੂਰਾ, ਪ੍ਰੋ ਇਕਬਾਲ ਤਲਵਾੜਾ, ਪ੍ਰੋ ਦਲਵਿੰਦਰ ਤਲਵਾੜਾ, ਪ੍ਰੋ ਵਿਨੇ ਟਾਡਾ , ਪ੍ਰੋ ਜਲੰਧਰ,ਸੁਖਚੈਨ ਸਿੰਘ ਮਲੇਰਕੋਟਲਾ,ਪ੍ਰੋ ਬਪ੍ਰੋ ਰਿਤਿਕਾ ਚੌਧਰੀ ਲਵਿੰਦਰ ਵਰਮਾ,ਪ੍ਰੋ ਜਸਪੀਤ ਕੋਰ ਪਬਲਿਕ ਐਡਮੀਨਿਸਟਰੇਸਨ ਨਾਭਾ,ਪ੍ਰੋ ਸਖਵਿੰਦਰ ਸਿੰਘ ਮੋਹਾਲੀ,ਪ੍ਰੋ ਕੁਲਦੀਪ ਬੁੱਟਰ ਕਾਲਾ ਅਫਗਾਨਾ, ਪ੍ਰੋ ਚਮਕੋਰ ਸੁਨਾਮ, ਪ੍ਰੋ ਪ੍ਰੋਫੈਸਰ ਜੋਤੀ ਸਰਮਾ ਗੋਬਿੰਦਗੜ੍ਹ ਅਤੇ ਕਈ ਹੋਰ ਮੈਂਬਰ ਹਾਜਰ ਰਹੇ ।
