ਕਪੂਰਥਲਾ ਪੰਜਾਬ ਦੈਨਿਕ ਨਿਊਜ਼ (ਰਵਿੰਦਰ ਰਵੀ ) ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਸਟੇਟ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ, ਪੰਜਾਬ ਸਟੇਟ ਰੋਡ ਸੇਫ਼ਟੀ ਕੌਂਸਲ ਵਲੋਂ”ਸੜਕ ਸੁਰੱਖਿਆ ਮੇਰੀ ਜਿ਼ੰਮੇਵਾਰੀ”ਪੰਜਾਬ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ। ਸੀਨੀਅਰ ਪੁਲਿਸ ਕਪਤਾਨ ਮਾਨਯੋਗ ਹਰਕਮਲਪ੍ਰੀਤ ਸਿੰਘ ਖੱਖ ਜੀ ਦੇ ਹੁਕਮਾਂ ਅਨੁਸਾਰ ਮਾਲ ਰੋਡ ਕਪੂਰਥਲਾ ਵਿਖੇ ਐਸ ਪੀ ਜਸਵੀਰ ਸਿੰਘ ਟ੍ਰੈਫਿਕ, ਅਸ਼ੋਕ ਕੁਮਾਰ ਡੀ ਐਸ ਪੀ ਟ੍ਰੈਫਿਕ ਕਪੂਰਥਲਾ ਜੀ ਦੀ ਅਗਵਾਈ ਵਿੱਚ “ਨੋ ਚਲਾਨ ਡੇ”ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਵਾਹਨ ਚਲਾਉਣ ਸਮੇਂ ਹੈਲਮਟ ਪਾਉਣਾ ਚਾਹੀਦਾ ਹੈ, ਵਾਹਨ ਚਲਾਉਣ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ ਇਸ ਨਾਲ ਸੜਕੀ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਸੜਕੀ ਹਾਦਸੇ ਆਵਾਜਾਈ ਦੇ ਨਿਯਮਾਂ ਸੰਬੰਧੀ ਕੀਤੀ ਜਾਂਦੀ ਅਣਦੇਖੀ ਕਾਰਨ ਹੁੰਦੇ ਹਨ। ਸੜਕੀ ਹਾਦਸਿਆਂ ਨੂੰ ਰੋਕਣ ਲਈ ਡਰਾਈਵਰਾਂ ਨੂੰ ਵਾਹਨ ਹੋਲੀ ਚਲਾਉਣ ਲਈ ਜਾਗਰੂਕਤਾ ਸੈਮੀਨਾਰ ਕੀਤਾ ਗਿਆ।ਤੇਜ ਰਫਤਾਰ ਵਾਹਨ ਚਲਾਉਣਾ ਹਾਦਸਿਆਂ ਨੂੰ ਸੱਦਾ ਦੇਣਾ ਹੈ। ਤੇਜ ਰਫਤਾਰ ਵਿਚ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਰ ਮਨੁੱਖ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਪਰ ਇਹ ਕਿਤੇ ਨਾ ਕਿਤੇ ਜੀਵਨ ਵਿਚ ਘਾਤਕ ਸਿੱਧ ਹੋ ਰਹੀ ਹੈ। ਵਾਹਨ ਸੀਮਤ ਰਫ਼ਤਾਰ ਵਿਚ ਚਲਾਉਣ ਨਾਲ ਜਾਇਦਾ ਤਰ ਹਾਦਸਿਆਂ ਦਾ ਕਾਰਨ ਤੇਜ ਰਫਤਾਰ ਹੀ ਹੁੰਦੇ ਹਨ। ਜਿਸ ਨਾਲ ਮਨੁੱਖੀ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ।
ਵਾਹਨ ਦੀ ਰਫ਼ਤਾਰ ਹੋਲੀ ਹੋਵੇਗੀ ਤਾਂ ਉਹ ਸਮੇਂ ਸਿਰ ਰੁੱਕ ਸਕਦਾ ਹੈ। ਡਰਾਈਵਰਾਂ ਨੂੰ ਅਪੀਲ ਕੀਤੀ ਕਿ ਸੜਕਾਂ ਤੇ ਲੱਗੇ ਫਰੈਫਿਕ ਨਿਯਮਾਂ ਸੰਬੰਧੀ ਸਾਈਨ ਬੋਰਡਾਂ ਨੂੰ ਜ਼ਰੂਰ ਗੋਰ ਨਾਲ ਵੇਖਿਆਂ ਤੇ ਪੜਿਆ ਜਾਵੇ। ਰਾਤ ਦੇ ਸਮੇਂ ਸੜਕਾਂ ਦੇ ਕਿਨਾਰਿਆਂ ਤੇ ਕਿਸੇ ਵੀ ਕਿਸਮ ਦੇ ਵਾਹਨ ਖੜ੍ਹੇ ਨਾ ਕੀਤੇ ਜਾਣ।ਰਾਤ ਦੇ ਸਮੇਂ ਇਹ ਸੜਕਾਂ ਦੇ ਕਿਨਾਰਿਆਂ ਖੜ੍ਹੇ ਵਾਹਨ ਕਈ ਵਾਰ ਨਜ਼ਰ ਨਹੀਂ ਆਉਂਦੇ, ਤੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਵਿਚ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।
ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਾਰੇ ਹੈਵੀ ਵਾਹਨਾਂ ਤੇ ਪ੍ਰੋਟੈਕਸ਼ਨ ਗਾਰਡ ਲਗਵਾਉਣੇ ਜ਼ਰੂਰੀ ਹੈ। ਡਰਾਈਵਰ ਨੂੰ ਨਸ਼ਾ ਰਹਿਤ ਹੋਣਾ ਚਾਹੀਦਾ ਹੈ। ( ਏ.ਐਸ.ਆਈ. ਗੁਰਬਚਨ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ) ਇੰਸਪੈਕਟਰ ਪ੍ਰਭਜੀਤ ਸਿੰਘ, ਇੰਸਪੈਕਟਰ ਸੁਖਜੀਤ ਸਿੰਘ,ਸਬ ਇੰਸਪੈਕਟਰ ਲਖਵਿੰਦਰ ਸਿੰਘ, ਸਬ ਇੰਸਪੈਕਟਰ ਗੁਰਮੀਤ ਸਿੰਘ,ਨਵੀਨ ਕੁਮਾਰ, ਵੱਖ-ਵੱਖ ਆਟੋ ਰਿਕਸ਼ਾ ਯੂਨੀਅਨਾਂ ਦੇ ਡਰਾਈਵਰ ਹਾਜਰ ਸਨ।
