ਕਪੂਰਥਲਾ ਪੰਜਾਬ ਦੈਨਿਕ ਨਿਊਜ਼ (ਰਵਿੰਦਰ ਰਵੀ)
ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰ ਬੀਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪੀ.ਐਚ.ਸੀ ਢਿੱਲਵਾਂ ਦੇ ਸੀਨੀਅਰ ਮੈਡਕੀਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਢਿੱਲਵਾਂ ਅਧੀਨ “ਹਰ ਘਰ ਦਸਤਕ” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਡਾ. ਜਸਵਿੰਦਰ ਕੁਮਾਰੀ ਨੇ ਦੱਸਇਆ ਕਿ ਅੱਜ ਬਲਾਕ ਢਿੱਲਵਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ `ਚ ਆਸ਼ਾ ਵਰਕਰਾਂ ਵੱਲੋਂ “ਹਰ ਘਰ ਦਸਤਕ” ਭਾਵ ਘਰ-ਘਰ ਜਾ ਕਿ ਕੋਵੀਡ ਟੀਕਾਕਰਨ ਸੰਬੰਧੀ ਸਰਵੇ ਸ਼ੁਰੂ ਕੀਤਾ ਗਿਆ ਜਿਸ ਤਹਿਤ ਵਿਅਕਤੀ ਨੂੰ ਕੋਵੀਡ ਦੀ ਪਹਿਲੀ ਅਤੇ ਦੂਜੀ ਡੋਜ਼ ਲੱਗੀ ਹੈ ਜਾ ਨਹੀਂ ਇਸ ਸੰਬੰਧੀ ਸਰਵੇ ਰਿਕਾਰਡ ਦਰਜ ਕੀਤਾ ਗਿਆ। ਇਸ ਮੁਹਿੰਮ ਦੌਰਾਨ ਜਿਨ੍ਹਾਂ ਲੋਕਾਂ ਦੇ ਟੀਕਾਕਰਨ ਅਜੇ ਤੱਕ ਕਿਸੇ ਕਾਰਨ ਨਹੀਂ ਹੋ ਪਾਇਆ ਉਨ੍ਹਾਂ ਨੂੰ ਜਲਦ ਹੀ ਨੇੜਲੇ ਟੀਕਾਕਰਨ ਸਾਈਟ `ਤੇ ਜਾ ਕਿ ਆਪਣਾ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਜਸਵਿੰਦਰ ਕੁਮਾਰੀ ਨੇ ਕਿਹਾ ਕਿ “ਹਰ ਘਰ ਦਸਤਕ” ਮੁਹਿੰਮ ਨਾਲ ਅਸੀਂ ਟੀਕਾਰਕਨ ਦਾ 100 ਪ੍ਰਤੀਸ਼ਤ ਜਲਦ ਹੀ ਹਾਸਲ ਕਰ ਲਵਾਗੇਂ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਰਹਿੰਦੇ ਲੋਕਾਂ ਦਾ ਟੀਕਾਕਰਨ ਭਵਿੱਖ ਵਿੱਚ ਲਗਣ ਵਾਲੇ ਟੀਕਾਕਰਨ ਸੈਸ਼ਨ ਦੌਰਾਨ ਜਲਦ ਹੀ ਕਰ ਦਿੱਤਾ ਜਾਵੇਗ। ਸਰਵੇ ਦੌਰਾਨ ਆਸ਼ਾ ਵਰਕਰਾਂ ਵੱਲੋਂ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦਿੰਦਿਆਂ ਹੋਈਆ ਆਪਣਾ ਟੀਕਾਕਰਨ ਜਲਦ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਫੋਟੋ ਕੈਪਸ਼ਨ – “ਹਰ ਘਰ ਦਸਤਕ” ਮੁਹਿੰਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ ਡਾ. ਜਸਵਿੰਦਰ ਕੁਮਾਰੀ
