
ਜਲਾਲਾਬਾਦ (ਪੰਜਾਬ ਦੈਨਿਕ ਨਿਊਜ਼) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਮਹਾਨ ਗੁਰਮਤਿ ਸਮਾਗਮ ਪਿੰਡ ਜਲਾਲਾਬਾਦ ਵਿਖੇ ਮਿਤੀ ੧੩ ਨਵੰਬਰ ਤੋਂ ਸ਼ੁਰੂ ਹਨ। ਇਹ ਮਹਾਨ ਸਲਾਨਾ ਸਮਾਗਮ ਮਿਤੀ ੧੫ ਨਵੰਬਰ ਨੂੰ ਸੰਪੂਰਨ ਹੋਣਗੇ। ਅੱਜ ਮਿਤੀ ੧੪ ਨਵੰਬਰ ਨੂੰ ਰਾਤ ਦੇ ਕੀਰਤਨ ਦਰਬਾਰ ਸਜਾਏ ਜਾਣਗੇ
ਜਿਸ ਵਿਚ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਅਤੇ ਸ੍ਰੀ ਮਾਨ ਸੰਤ ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਹੋਰ ਸੰਤ ਮਹਾਂਪੁਰਸ਼ ਰਾਗੀ ਢਾਡੀ ਕਵੀਸ਼ਰ ਸੰਗਤਾਂ ਦੇ ਦਰਸ਼ਨ ਕਰਨਗੇ। ਇਨ੍ਹਾਂ ਸਾਰੇ ਸਮਾਗਮਾਂ ਦੀ ਦੇਖ-ਰੇਖ ਭਾਈ ਸੁਖਵੰਤ ਸਿੰਘ ਬਲੂ ਸੰਗਤਾਂ ਦੇ ਸਹਿਯੋਗ ਨਾਲ ਕਰ ਰਹੇ ਹਨ। ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਡਾ. ਪੀ ਐੱਸ ਕੰਗ ਜਲਾਲਾਬਾਦ ਵਾਲਿਆਂ ਨੇ ਪ੍ਰੈੱਸ ਨੂੰ ਦਸਿਆ ਕਿ ਸੰਗਤਾਂ ਦੀ ਹਰ ਸਹੂਲਤ ਦਾ ਧਿਆਨ ਰਖਿਆ ਜਾਵੇਗਾ। ਗੁਰੂ ਕੇ ਲੰਗਰ ਅਟੁੱਟ ਵਰਤਣਗੇੇ I
ਫੋਟੋ – ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ
