ਜਲੰਧਰ ਪੰਜਾਬ ਦੈਨਿਕ ਨਿਊਜ਼ (ਲਵਦੀਪ ਬੈਂਸ) ਅੱਜ 22 ਅਪ੍ਰੈਲ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਖੁਰਦਪੁਰ ( ਆਦਮਪੁਰ ) ਵਿਖੇ “ਵਿਸ਼ਵ ਧਰਤੀ ਦਿਵਸ” ਮਨਾਇਆ ਗਿਆ। ਇਸ ਮੌਕੇ , ਸੰਸਥਾ ਦੇ ਪ੍ਰਧਾਨ , ਹਰਿੰਦਰ ਸਿੰਘ , ਨੇ ਬੂਟੇ ਲਗਾਉਣ ਦੇ ਨਾਲ-ਨਾਲ ਬੱਚਿਆਂ ਨੂੰ ਕੁਦਰਤੀ ਸਰੋਤਾਂ ਹਵਾ, ਮਿੱਟੀ, ਪਾਣੀ ਦੀ ਸੰਭਾਲ ਕਰਨ ਅਤੇ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ।ਉਨ੍ਹਾਂ ਬੱਚਿਆਂ ਨੂੰ ਦਿਲਚਸਪ ਤਰੀਕੇ ਨਾਲ ਵਾਤਾਵਰਣ ਸੰਬੰਧੀ ਸਵਾਲ-ਜਵਾਬ ਕਰਕੇ ਦਰੱਖਤਾਂ ਸਮੇਤ ਹੋਰ ਕੁਦਰਤੀ ਸਰੋਤਾਂ ਦੇ ਫਾਇਦੇ ਗਿਣਾਏ ਅਤੇ ਨਿੰਮ , ਪਿੱਪਲ, ਬੋਹੜ, ਫਲਾਹ , ਆਦ ਵਰਗੇ ਰੁੱਖਾਂ ਦੇ ਫਾਇਦੇ ਸਮਝਾਏ । ਕਝ ਫਲਾਂ, ਦਰਖਤਾਂ ਦੇ ਬੀਜਾਂ ਨਾਲ ” ਬੀਜਗੇਂਦ ” ਬਣਾ ਕੇ ਪਹਾੜਾਂ ਵਿੱਚ ਖਿਲਾਰਣ ਦਾ ਤਰੀਕਾ ਵੀ ਦਸਿਆ । ਉਨ੍ਹਾਂ ਕਿਹਾ ਕਿ ਜਿਥੇ ਸਾਨੂੰ ਖੁਦ ਫਾਸਟ ਫੂਡ ਤੋਂ ਦੂਰ ਰਹਿਣ ਦੀ ਲੋੜ ਹੈ, ਉਥੇ ਸਾਨੂੰ ਪਹਾੜਾਂ ਵਿਚ ਜਾਣ ਸਮੇਂ ਜਾਨਵਰਾਂ ਨੂੰ ਬਰੈਡ ਪਾਉਣ ਦੀ ਬਜਾਏ ਬੀਜਾਂ ਵਾਲੇ ਫਲ ਪਾਉਣੇ ਚਾਹੀਦੇ ਹਨ ਤਾਂ ਜੋ ਦਰੱਖਤਾਂ ਦੀ ਗਿਣਤੀ ਵਧਾਈ ਜਾ ਸਕੇ। ਬੱਚਿਆਂ ਨੇ ਧਰਤੀ ਨੂੰ ਬਚਾਉਣ ਦਾ ਸੰਦੇਸ਼ ਦਿੰਦੇ ਵੱਖ-ਵੱਖ ਸਲੋਗਨ ਖੁਦ ਤਿਆਰ ਕਰਕੇ ਹੱਥਾਂ ਵਿੱਚ ਫੜੇ ਹੋਏ ਸਨ। ਅਖੀਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗਾਜ਼ੀਪੁਰ ਦੇ ਮੁੱਖ ਅਧਿਆਪਕ ਤੇਜਿੰਦਰ ਪਾਲ ਜੱਸੀ ਜੀ ਨੇ ੜੀ ਵਾਤਾਵਰਣ ਅਤੇ ਪਾਣੀ ਦੀ ਸੰਭਾਲ ਬਾਰੇ ਦਸਿਆ ।ਹਰਿੰਦਰ ਸਿੰਘ ਜੀ ਨੇ ਸਾਰੇ ਅਧਿਆਪਕਾਂ ਅਤੇ ਸਕੂਲ ਸਟਾਫ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਮੁਖ ਅਧਿਆਪਕਾ ਰਾਜਵਿੰਦਰਿੰ ਕੋਰ ਦਰ , ਤੇਜਿੰਦਰ ਪਾਲ ਜੱਸੀ ਤੋਂ ਇਲਾਵਾ ਬਲਵਿੰਦਰਪਾਲ ਸਿੰਘ ਬੁੱਗਾ, ਮਹਿੰਦਰ ਸਿੰਘ, ਸਮਾਜ ਸੇਵਕ ਅਮਰਜੀਤ ਸਿੰਘ ਅਟਵਾਲ ਤੇ ਸਕੂਲ ਸਟਾਫ ਵਿਚੋਂ ਅਧਿਆਪਕ ਦੀਪਕ ਸ਼ਰਮਾ, ਸੋਹਣ ਲਾਲ, ਕੁਲਜੀਤ ਕੌਰ, ਨੀਤੂ ਥਾਪਰ, ਮੰਜੂ ਰੰਜਨ, ਗੀਤਾ ਦੇਵੀ ਤੇ ਆਸ਼ਾ ਹਾਜ਼ਰ ਸਨ ਅਤੇ ਸਕੂਲ ਵਿੱਚ ਇਕ ਬੂਟਾ ਵੀ ਲਗਾਇਆ ਗਿਆ ।