ਚੰਡੀਗਡ਼੍ਹ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਸ਼ੁਕਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪੰਜਾਬ ਦੇ ਸਾਰੇ ਜਿਲ੍ਹਾ ਪ੍ਰਧਾਨਾਂ ਨੂੰ ਬੁਲਾਇਆ ਗਿਆ ਕਿਉਂਕਿ ਅੱਜ ਦੇ ਦਿਨ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਅਰਮਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਅਹੁਦਾ ਸੰਭਾਲਿਆ ਹੈ | ਇਸ ਮੌਕੇ ਜਲੰਧਰ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਨੂੰ ਵਿਧਾਨ ਸਭਾ 2022 ਦੀਆਂ ਚੋਣਾ ਦੇ ਦੋਰਾਨ ਕਾਂਗਰਸ ਪਾਰਟੀ ਨੂੰ ਮਜਬੂਤੀ ਦੇਣ ਅਤੇ ਸੰਗਠਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਜਲੰਧਰ ਸ਼ਹਿਰ ਦੇ ਵਿਧਾਇਕ ਸਾਹਿਬਾਨਾਂ ਨਾਲ ਵਧੀਆ ਢੰਗ ਨਾਲ ਚੋਣਾ ਨੂੰ ਮੁਕੰਮਲ ਕਰਵਾਉਣ ਦੇ ਲਈ ਵਧਾਈ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵ ਨਿਯੁਕਤ ਪ੍ਰਧਾਨ ਨੇ ਕਿਹਾ ਕੇ ਅਗਰ ਸਾਰੇ ਪੰਜਾਬ ਦੇ ਜਿਲ੍ਹਾ ਪ੍ਰਧਾਨ ਆਪਣੇ ਕੰਮ ਨੂੰ ਤਰਤੀਬ ਬੱਧ ਤਰੀਕੇ ਨਾਲ ਕਰਨਗੇ ਤਾ ਅਗਾਮੀ ਨਗਰ ਨਿਗਮ ਦੀਆ ਚੋਣਾ ਚ ਪਾਰਟੀ ਦੀ ਜਿੱਤ ਪੱਕੀ ਹੋਵੇਗੀ ਅਖੀਰ ਚ ਬਲਰਾਜ ਠਾਕੁਰ ਨੇ ਪ੍ਰਧਾਨ ਜੀ ਦਾ ਸ਼ੁਕਰੀਆ ਕੀਤਾ ਅਤੇ ਪ੍ਰਧਾਨ ਜੀ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਪੂਰੀ ਤਨਦੇਹੀ ਨਾਲ ਪਾਰਟੀ ਦੀ ਮਜਬੂਤੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ |
