ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ ) ਲਾਲੀ ਇਨਫੋਸਿਸ ਜੋ ਪੱਚੀ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਹੈ ਤੇ ਦੋ ਵਾਰ ਭਾਰਤ ਵਿਚ ਨੰਬਰ ਵਨ ਰਹਿ ਚੁੱਕਿਆ ਹੈ ਤੇ 600 ਤੋਂ ਵੱਧ ਅੰਤਰਰਾਸ਼ਟਰੀ ਵਿੱਦਿਅਕ ਅਦਾਰਿਆਂ ਦੇ ਨਾਲ ਇਸ ਦਾ ਟਾਈ ਅਪ ਹੈ ਤੇ ਇਹ ਸੰਸਥਾ ਅੱਜ ਐੱਨਜੀਓ ਫ਼ਿਕਰ ਏ ਹੋਂਦ ਦੇ ਨਾਲ ਮਿਲ ਕੇ ਅਰਥ ਡੇ ਮਨਾ ਰਹੀ ਹੈ ਜਿਸ ਵਿਚ ਲੋਕਾਂ ਨੂੰ ਅਵੇਅਰ ਕਰਨ ਲਈ ਸਟਿੱਕਰ ਪੇਸਟ ਕੀਤੇ ਜਾ ਰਹੇ ਹਨ ਸੇਫ ਅਰਥ ਸੇਫ ਟ੍ਰੀਜ਼ ਸੇਵ ਵਾਟਰ ਇਸ ਦੇ ਨਾਲ ਨਾਲ ਪੌਦੇ ਵੀ ਵੰਡੇ ਗਏ ਜੋ 24 ਘੰਟੇ ਆਕਸੀਜਨ ਦਿੰਦੇ ਹਨ ਤੇ ਏਅਰ ਪਿਓਰੀਫਾਈ ਕਰਦੇ ਹਨ ਅਤੇ ਡਾਟਾ ਕੁਲੈਕਸ਼ਨ ਵੀ ਕੀਤੀ ਗਈ ਜੋ ਪੌਦੇ ਲਗਾਉਣਾ ਚਾਹੁੰਦੇ ਹਨ ਪਰ ਇਸ ਮੌਸਮ ਵਿੱਚ ਉਹ ਪੌਦੇ ਨਹੀਂ ਲਗਾਏ ਜਾ ਸਕਦੇ ਉਨ੍ਹਾਂ ਨੂੰ ਸਹੀ ਮੌਸਮ ਵਿੱਚ ਪ੍ਰੋਵਾਈਡ ਕੀਤੇ ਜਾਣਗੇ l ਇਸ ਮੌਕੇ ਤੇ ਫ਼ਿਕਰ ਏ ਹੋਂਦ ਦੇ ਚੇਅਰਮੈਨ ਤੇ ਲਾਲੀ ਇਨਫੋਸਿਸ ਤੇ ਐਮਡੀ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਉਸ ਹਿਸਾਬ ਨਾਲ ਧਰਤੀ ਸਾਡੀ ਮਾਤਾ ਹੈ ਤੇ ਮਾਂ ਸਾਨੂੰ ਜਨਮ ਦਿੰਦੀ ਹੈ ਤੇ ਸਾਨੂੰ ਪਾਲਦੀ ਪੋਸਦੀ ਹੈ ਕਿਉਂਕਿ ਧਰਤੀ ਤੋਂ ਹੀ ਸਾਨੂੰ ਸਭ ਕੁਝ ਮਿਲਦਾ ਹੈ ਤੇ ਇਸ ਬਿਨਾਂ ਜੀਵਨ ਸੰਭਵ ਨਹੀਂ ਅੱਜ ਦੇ ਦਿਨ ਨੂੰ ਅਸੀਂ ਸਾਰੇ ਅਰਥ ਡੇਅ ਦੇ ਰੂਪ ਵਿਚ ਮਨਾ ਰਹੇ ਹਾਂ ਅਸੀਂ ਸਾਰਾ ਸਾਲ ਆਪਣੀ ਇਸ ਧਰਤੀ ਉੱਤੇ ਗੰਦ ਸੁੱਟਦੇ ਹਾਂ ਧੂੰਆਂ ਸੁੱਟਦੇ ਹਾਂ ਪੈਸਟੀਸਾਈਡ ਸੁੱਟਦੇ ਹਾਂ ਪਲਾਸਟਿਕ ਵਰਤ ਕੇ ਇਸ ਉੱਤੇ ਸੁੱਟ ਦਿੰਦੇ ਹਾਂ ਜੋ ਇਸ ਧਰਤੀ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਿਹਾ ਹੈ ਜਿਸ ਵਿਚ ਸਾਹ ਲੈਣਾ ਔਖਾ ਹੋ ਰਿਹਾ ਹੈ ਤੇ ਫਿਰ ਇੱਕ ਦਿਨ ਅਸੀਂ ਅਰਥ ਡੇਅ ਮਨਾ ਲੈਂਦੇ ਹਾਂ ਸਾਨੂੰ ਇੱਕ ਦਿਨ ਨਹੀਂ ਹਰ ਦਿਨ ਅਰਥ ਡੇਅ ਮਨਾਉਣਾ ਪਵੇਗਾ ਤਾਂ ਜੋ ਅਸੀਂ ਆਪਣੀ ਧਰਤੀ ਹਵਾ ਤੇ ਪਾਣੀ ਨੂੰ ਬਚਾ ਸਕੀਏ ਆਓ ਮਿਲ ਕੇ ਅੱਜ ਪ੍ਰਣ ਕਰੀਏ ਕਿ ਅੱਜ ਤੋਂ ਬਾਅਦ ਆਪਣਾ ਆਲਾ ਦੁਆਲਾ ਸਾਫ ਰੱਖਾਂਗੇ ਪੌਦੇ ਲਗਾਵਾਂਗੇ ਪਾਣੀ ਨੂੰ ਬਚਾਵਾਂਗੇ ਤੇ ਘੱਟ ਤੋਂ ਘੱਟ ਪ੍ਰਦੂਸ਼ਣ ਫੈਲਾਉਣ ਦੀ ਕੋਸ਼ਿਸ਼ ਕਰਾਂਗੇ ਇਸ ਮੋਕੇ ਤੇ ਫ਼ਿਕਰ ਏ ਹੋਦ ਦੇ ਮੈਂਬਰ ਲਾਲੀ ਇਨਫੋਸਿਸ ਦੀ ਟੀਮ ਮਨੋਜ,ਦਵਿੰਦਰ,ਰੇਸ਼ਮ,ਨਿਸ਼ਾ ਤੇ ਵਿਦਿਆਰਥੀ ਸ਼ਾਮਲ ਸਨ I