j
ਚੰਡੀਗੜ੍ਹ ਪੰਜਾਬ ਦੈਨਿਕ ਨਿਊਜ਼ (ਰਵਿੰਦਰ ਰਵੀ ) ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਦੇ ਦਿਸ਼ਾ ਅਧੀਨ ਪੀ.ਐਚ.ਸੀ ਢਿੱਲਵਾਂ ਵਿਖੇ ਵਿਸ਼ਵ ਨਮੂਨੀਆ ਦਿਵਸ ਮਨਾਇਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਸਤਿੰਦਰਜੀਤ ਕੌਰ ਨੇ ਦੱਸਇਆ ਕਿ ਨਮੂਨੀਆ ਫੇਫੜੀਆਂ ਦੀ ਬਿਮਾਰੀਆਂ ਹੈ ਜਿਸ ਵਿੱਚ ਫਲੂ ਵਰਗੇ ਲੱਛਣ ਮਹਿਸੂਸ ਹੁੰਦੇ ਹਨ ਅਤੇ ਇਹ ਲੱਛਣ ਹੋਲੀ ਹੋਲੀ ਵੱਧ ਜਾਂਦੇ ਹਨ। ਇਸ ਦਾ ਮੁੱਖ ਲੱਛਣ ਖਾਂਸੀ ਹੈ। ਨਮੂਨੀਆ ਦਾ ਮਰੀਜ਼ ਕਮਜ਼ੋਰੀ `ਤੇ ਧਕਾਵਟ ਮਹਿਸੂਸ ਕਰਦਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਇਆ ਕਿ ਮਰੀਜ਼ ਬੁਖਾਰ ਦੇ ਨਾਲ-ਨਾਲ ਪਸੀਨਾ ਅਤੇ ਕੰਬਨੀ ਮਹਿਸੂਸ ਕਰਦਾ ਹੈ। ਮਰੀਜ਼ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੁੰਦੀ ਹੈ ਅਤੇ ਭੁੱਖ ਵੀ ਘਟ ਲਗਦੀ ਹੈ।
ਇਸ ਦੌਰਾਨ ਬਲਾਕ ਐਕਸਟੇਂਸ਼ਨ ਐਜੁਕੇਟਰ ਬਿਕਰਮਜੀਤ ਸਿੰਘ ਅਤੇ ਮੋਨੀਕਾ ਨੇ ਬੱਚਿਆਂ `ਚ ਨਮੂਨੀਆ ਦੇ ਲੱਛਣ ਸੰਬੰਧੀ ਜਾਣਕਾਰੀ ਦਿੰਦਿਆ ਦੱਸਇਆ ਕਿ ਬੱਚੇ ਨੂੰ ਨਮੂਨੀਆ ਹੋਣ `ਤੇ ਬੁਖਾਰ ਦੇ ਨਾਲ-ਨਾਲ ਪਸੀਨਾ `ਤੇ ਕੰਬਨੀ ਹੰੁਦੀ ਹੈ। ਬੱਚੇ ਨੂੰ ਖਾਂਸੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਬੱਚਾ ਕਮਜ਼ੋਰ `ਤੇ ਸੁਸਤ ਹੋ ਜਾਂਦਾ ਹੈ। ਬੱਚਾ ਰੋਜ਼ਾਨਾ ਨਾਲੋ ਖੁਰਾਕ ਵੀ ਘੱਟ ਖਾਂਦਾ ਹੈ। ਉਨ੍ਹਾਂ ਲੋਕਾਂ ਨੂੰ ਨਮੂਨੀਆ ਦੇ ਲੱਛਣ ਪਤਾ ਲਗਦੇ ਹੀ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਦੀ ਸਲਾਹ ਦਿੱਤੀ। ਇਸ ਮੌਕੇ ਮੌਜੂਦ ਆਸ਼ਾ ਵਰਕਰਾਂ ਨੂੰ ਵੀ ਆਪਣੇ ਖੇਤਰ ਦੇ ਲੋਕਾਂ ਨੂੰ ਨਮੂਨੀਆ ਸੰਬੰਧੀ ਜਾਗਰੂਕ ਕਰਨ ਲਈ ਕਿਹਾ।
