ਕਪੂਰਥਲਾ ਪੰਜਾਬ ਦੈਨਿਕ ਨਿਊਜ਼ (ਰਵਿੰਦਰ ਰਵੀ ) ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਦੀ ਯੋਗ ਅਗਾਵਈ ਹੇਠ ਅੱਜ ਪੀ.ਐਚ.ਸੀ ਢਿੱਲਵਾਂ ਅਤੇ ਅਧੀਨ ਆਉਂਦੇ ਵੱਖ-ਵੱਖ ਸਬ-ਸੈਂਟਰਾਂ `ਤੇ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਕੁਮਾਰੀ ਨੇ ਦੱਸਇਆ ਕਿ ਵਿਸ਼ਵ ਕੈਂਸਰ ਦਿਵਸ ਹਰ ਸਾਲ 04 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਲੋਕਾਂ ਵਿੱਚ ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਤਾਂ ਜੋ ਇਸ ਬਿਮਾਰੀ ਦਾ ਜਲਦੀ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਂਸਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ। ਇਸ ਦੀ ਪਛਾਣ ਲੈਬੋਰੇਟਰੀ `ਚ ਟੈਸਟ ਦੁਆਰਾ ਹੀ ਕੀਤੀ ਜਾ ਸਕਦੀ ਹੈ ਪਰ ਕੈਂਸਰ ਦੀਆਂ ਤਿੰਨ ਕਿਸਮਾਂ ਹਨ, ਜਿਨ੍ਹਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਵਿਅਕਤੀ ਖੁਦ ਪਛਾਣ ਸਕਦਾ ਹੈ। ਇਹਨਾਂ ਵਿੱਚੋਂ ਇੱਕ ਛਾਤੀ ਦਾ ਕੈਂਸਰ ਹੈ ਜਿਸਦੇ ਦੁਨੀਆ ਵਿੱਚ ਸਭ ਤੋਂ ਵੱਧ ਕੈਂਸਰ ਦੇ ਮਰੀਜ਼ ਹਨ। ਜੇਕਰ ਔਰਤ ਦੀ ਛਾਤੀ ਵਿੱਚ ਮਟਰ ਦੇ ਆਕਾਰ ਦੀ ਗੰਢ ਬਣ ਜਾਂਦੀ ਹੈ ਜਾਂ ਛਾਤੀ ਵਿੱਚੋਂ ਅਸਧਾਰਨ ਲੀਕ ਹੁੰਦੀ ਹੈ ਜਾਂ ਛਾਤੀ ਦੇ ਹਿੱਸਿਆਂ ਵਿੱਚ ਦਰਦ ਹੁੰਦਾ ਹੈ ਤਾਂ ਇਹ ਛਾਤੀ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਅਜਿਹੇ `ਚ ਔਰਤ ਨੂੰ ਤੁਰੰਤ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਬਲਾਕ ਐਕਸਟੇਂਸ਼ਨ ਐਜੁਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਸਮੂਹ ਏ.ਐਨ.ਐਮਾਂ, ਸੀ.ਐਚ.ਓ ਅਤੇ ਮੇਲ ਵਰਕਰਾਂ ਰਾਹੀਂ ਲੋਕਾਂ `ਚ ਕੈਂਸਰ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ ਸਭ ਤੋਂ ਵੱਧ ਮੂੰਹ ਦਾ ਕੈਂਸਰ ਹੁੰਦਾ ਹੈ। ਖੈਨੀ, ਗੁਟਖਾ ਜਾਂ ਪਾਨ ਮਸਾਲਾ ਜ਼ਿਆਦਾ ਮਾਤਰਾ ਵਿਚ ਖਾਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਹ ਕੈਂਸਰ ਹੁੰਦਾ ਹੈ। ਜੇਕਰ ਮੂੰਹ ਵਿੱਚ ਛਾਲੇ ਹੋ ਗਏ ਹਨ, ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਠੀਕ ਨਹੀਂ ਹੋਏ ਹਨ, ਜਾਂ ਮੂੰਹ ਖੋਲ੍ਹਣ ਵਿੱਚ ਮੁਸ਼ਕਲ ਹੈ ਜਾਂ ਆਵਾਜ਼ ਬਦਲ ਗਈ ਹੈ, ਤਾਂ ਇਹ ਮੂੰਹ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਸੇ ਤਰ੍ਹਾਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਵੀ ਔਰਤਾਂ ਵਿੱਚ ਬਹੁਤ ਆਮ ਹੈ।
