ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) ਪਿਛਲੇ ਲੰਬੇ ਸਮੇਂ ਤੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਇਮਾਨਦਾਰੀ ਅਤੇ ਤਨਦਹੀ ਨਾਲ ਸੇਵਾਵਾਂ ਨਿਭਾਉਂਦੇ ਹੋਏ ਜਸਵਿੰਦਰ ਸਿੰਘ ਅੱਜ ਸੇਵਾ ਮੁਕਤ ਹੋਏ I ਜਸਵਿੰਦਰ ਸਿੰਘ ਨੂੰ ਵੱਖ-ਵੱਖ ਅਹੁਦੇਆ ਤੇ ਲੰਬੀ ਸੇਵਾ ਨਿਭਾਉਣ ਬਾਦ ਸੇਵਾਮੁਕਤ ਹੋਣ ਤੇ ਕਾਲਜ ਪਿੰਸੀਪਲ ਡਾ. ਜਸਪਾਲ ਸਿੰਘ, ਵਾਈਸ ਪਿੰਸੀਪਲ ਪ੍ਰੋਫੈਸਰ ਜਸਰੀਨ ਕੌਰ ਅਤੇ ਹੋਰ ਸਟਾਫ ਵਲੋ ਸਨਮਾਨ ਕੀਤਾ ਗਿਆ,ਉਨ੍ਹਾਂ ਦੀ ਸੇਵਾਮੁਕਤੀ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਸਟਾਫ ਵਲੋ ਸਰਦਾਰ ਜਸਵਿੰਦਰ ਸਿੰਘ ਦੀ ਬਿਹਤਰ ਸਿਹਤ ਦੀ ਕਾਮਨਾ ਕੀਤੀ,1986 ਵਿੱਚ ਕਾਲਜ ਵਿੱਚ ਸਟਾਫ ਵਜੋਂ ਸ਼ਾਮਲ ਹੋਏ, 2001 ਵਿਚ ਸਰਕਾਰੀ ਪੋਸਟ ਤੇ ਤਬਦੀਲ ਹੋਏ ਅਤੇ 31•1•2024 ਨੂੰ ਸੇਵਾਮੁਕਤ ਹੋਏ। ਇਸ ਲੰਬੇ ਸਫ਼ਰ ਦੌਰਾਨ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ‘ਤੇ PA ਪ੍ਰਿੰਸੀਪਲ ਸਮੇਤ ਲਗਭਗ 8 ਸਾਲ ਡਿਊਟੀ ਨਿਭਾਈ।ਇਸ ਮੌਕੇ ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਨਾਂ ਨੂੰ ਵਧਾਈ ਦਿੱਤੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ|

