ਜਲੰਧਰ (PUNJAB DAINIK NEWS )
ਡੇਮੋਕ੍ਰੇਟਿਕ ਭਾਰਤੀਯ ਸਮਾਜ ਪਾਰਟੀ ਦੀ ਇੱਕ ਹੋਈ ਅਹਿਮ ਮੀਟਿੰਗ ਸਿਟ ਜਲੰਧਰ ਵਿਖੇ ਕੀਤੀ ਗਈ । ਮੀਟਿੰਗ ਵਿੱਚ ਪਾਰਟੀ ਵਰਕਰ ਹੁੰਮ-ਹੁੰਮਾਂ ਕੇ ਪਹੁੰਚੇ । ਇਹ ਮੀਟਿੰਗ ਯੂਥ ਮੀਤ ਪ੍ਰਧਾਨ ਪੰਜਾਬ ਸੰਦੀਪ ਕੁਮਾਰ ਜੀ ਦੀ ਅਗਵਾਈ ‘ਚ ਕੀਤੀ ਗਈ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਲਖਵੀਰ ਸਿੰਘ ਰਾਜਧਾਨ ਨੈਸ਼ਨਲ ਮੀਤ ਪ੍ਰਧਾਨ ਪਹੁੰਚੇ । ਰਾਜਧਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਇੱਕ ਸੱਚਾਈ ਦਾ ਪ੍ਰਤੀਕ ਹੈ । ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਹੁਤ ਹੀ ਜਿਆਦਾ ਵਿਗੜ ਚੁੱਕੀ ਹੈ । ਤੁਸੀ ਪੁਲਿਸ ਮੁਲਾਜ਼ਮਾਂ ਨੂੰ ਹੀ ਦੇਖੋ ਜਿਹਨੂੰ ਮਰਜੀ ਹੱਥ ਦੇ ਕੇ ਚਪੇੜਾਂ ਮਾਰਨ ਲੱਗ ਜਾਂਦੇ ਹਨ । ਚਾਹੇ ਉਹ ਆਪਣੇ ਬੱਚਿਆਂ ਨਾਲ ਹੋਣ ਕਿ ਉਹਨਾਂ ਦੀ ਕੋਈ ਇੱਜਤ ਨਹੀਂ । ਜੇ ਉਹ ਆਪਣੇ ਬਚਾ ਲਈ ਕੁਝ ਕਰਦੇ ਹਨ ਤਾਂ ਮੁਲਾਜ਼ਮ ਕਹਿੰਦੇ ਹਨ ਕਿ ਉਹਨਾਂ ਦੀ ਵਰਦੀ ਨੂੰ ਹੱਥ ਪਾਇਆ ਹੈ । ਤੁਸੀ ਟਰੱਕ ਡਰਾਈਵਰਾਂ ਨੂੰ ਹੀ ਲੈ ਲਓ ਉਹ ਪਤਾ ਨਹੀਂ ਕਿੰਨੀਆਂ ਰਾਤਾਂ ਜਾਗ-ਜਾਗ ਕੇ ਕਿੱਥੋਂ-ਕਿੱਥੋਂ ਤੁਹਾਡੇ ਖਾਣ-ਪੀਣ ਦਾ ਇੰਤਜ਼ਾਮ ਕਰਦੇ ਹਨ । ਉਹਨਾਂ ਨੂੰ ਵੀ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢੀਆਂ ਅਤੇ ਡੰਡੇ ਮਾਰੇ ਜਾਂਦੇ ਹਨ । ਸਾਰੇ ਮੁਲਾਜ਼ਮ ਏਦਾਂ ਦੇ ਨਹੀਂ ਹੁੰਦੇ , ਕੁਝ ਚੰਗੇ ਵੀ ਹਨ । ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜ਼ਰਾ ਇੱਧਰ ਵੀ ਧਿਆਨ ਦਿੱਤਾ ਜਾਵੇ । ਇਸ ਮੌਕੇ ਕੁਝ ਨਵ-ਨਿਜੁਕਤੀਆਂ ਵੀ ਕੀਤੀਆਂ ਗਈਆ , ਜਿਨ੍ਹਾਂ ਚੋਂ ਅਸ਼ਵਨੀ ਸ਼ਰਮਾ ਜਲੰਧਰ ਨੂੰ ਪਾਰਟੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਨਿਜੁਕਤ ਕੀਤਾ ਗਿਆ । ਸ਼ਰਮਾ ਨੇ ਪਾਰਟੀ ਨੂੰ ਵਿਸ਼ਵਾਸ਼ ਦੁਆਇਆ ਕਿ ਮੈਂ ਪਾਰਟੀ ਦੇ ਉੱਜਵਲ ਭਵਿੱਖ ਲਈ ਵਧੀਆ ਕੰਮ ਕਰਾਂਗਾ । ਇਸ ਮੌਕੇ ਹੋਰ ਵੀ ਪਾਰਟੀ ਵਰਕਰ ਸ਼ਾਮਿਲ ਸਨ ।
