

ਜਲੰਧਰ ਪੰਜਾਬ ਦੈਨਿਕ ਨਿਊਜ਼ (ਜੇ.ਪੀ ਸੋਨੂੰ / ਸੰਨੀ ਚੰਦੜ ) ਪਿੰਡ ਬੋਲੀਨਾ ਦੋਆਬਾ ਦੇੇ ਦਰਬਾਰ ਬਾਬਾ ਚੁਸ਼ਮਾ ਸ਼ਾਹ ਜੀ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾਂ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਧੂਮ-ਧਾਮ ਨਾਲ ਗੱਦੀ ਨਸ਼ੀਨ ਬਾਬਾ ਜੀਤਾ ਦੀ ਅਗਵਾਹੀ ਵਿੱਚ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਝੰਡੇ ਦੀ ਰਸਮ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ। ਜਾਣਕਾਰੀ ਦਿੰਦੇ ਪ੍ਰਧਾਨ ਰਾਕੇਸ਼ ਕੁਮਾਰ (ਰਿੱਕੀ) ਅਤੇ ਮੈਬਰਾਂ ਨੇ ਦਸਿਆ ਜੋੜ ਮੇਲੇ ਦੋਰਾਨ ਪੰਜਾਬ ਦੇ ਨਾਂਮਵਰ ਗਾਇਕ ਰਣਜੀਤ ਰਾਣਾ, ਗਾਇਕ ਸੰਜੀਵ ਕੁਮਾਰ ਲਾਡੀ, ਕਵਾਲ ਕੁਲਦੀਪ ਰੁਹਾਨੀ ਕਵਾਲੀਆਂ ਦਾ ਪ੍ਰੋਗਰਾਮ ਅਤੇ ਸਿੱਮੀ ਥਾਪਰ ਅਤੇ ਨੈਨਾਂ ਸ਼ਰਮਾਂ ਦੀ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਰਾਕੇਸ਼ ਕੁਮਾਰ ਰਿੱਕੀ, ਰਾਮ ਮੂਰਤੀ, ਰਿੰਪੀ ਬਾਘਾ, ਸਰਪੰਚ ਕੁਲਵਿੰਦਰ ਬਾਘਾ, ਰਵੀ ਬਾਘਾ, ਮੋਹਨ ਲਾਲ ਸਾਬਕਾ ਸੰਮਤੀ ਮੈਂਬਰ, ਸਰਵਣ ਰਾਮ, ਬਚਿੱਤਰ ਸਿੰਘ, ਡਾ. ਸਤਪਾਲ ਬਾਘਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਜੋੜ ਮੇਲੇ ਮੌਕੇ ਗਾਇਕ ਰਣਜੀਤ ਰਾਣਾ ਦਾ ਸਨਮਾਨ ਕਰਦੇ ਰਾਕੇਸ਼ ਬਾਘਾ ਪ੍ਰਧਾਨ, ਮੋਹਨ ਲਾਲ ਬਾਘਾ, ਸਰਪੰਚ ਕੁਲਵਿੰਦਰ ਬਾਘਾ ਅਤੇ ਸੱਜੇ ਇਕੱਤਰ ਸੰਗਤਾਂ।
