ਜਲੰਧਰ ਪੰਜਾਬ ਦੈਨਿਕ ਨਿਊਜ਼ – ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਮੁੱਖ ਦਫ਼ਤਰ ਅਲਾਵਲਪੁਰ ਵਿਖੇ ਰਾਸ਼ਟਰੀ ਪ੍ਰਧਾਨ ਸ੍ਰੀ ਰਜਿੰਦਰ ਗਿੱਲ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੇਠ ਹੋਈ । ਇਸ ਮੌਕੇ ਰਾਜਿੰਦਰ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਸ਼ਾਮਲ ਹੋਏ ਉਨ੍ਹਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੁੱਢਲੀ ਮੈਂਬਰਸ਼ਿਪ ਦਾ ਨਵੀਨੀਕਰਨ ਕੀਤਾ ਗਿਆ। ਇਸ ਮੌਕੇ ਦੀ ਮੀਟਿੰਗ ਵਿੱਚ ਸ਼ਵਿਤਾ ਬੇਨ ਮਹਿਲਾ ਵਿੱਚ ਨੈਸ਼ਨਲ ਸੈਕਟਰੀ ਸੂਰਤ ਗੁਜਰਾਤ ,ਸ਼ਾਂਤਾ ਬੇਨ ਪ੍ਰਜਾਪਤੀ ਪ੍ਰਧਾਨ ਮਹਿਲਾ ਵਿੰਗ ਜ਼ਿਲ੍ਹਾ ਪਾਟਨ ਗੁਜਰਾਤ,ਮੀਨ੍ਹਾਂ ਬੇਨ ਮਹਿਲਾ ਵਿੰਗ ਪ੍ਰਧਾਨ ਅਹਿਮਦਾਬਾਦ ,ਪ੍ਰਿੰਸੀਪਲ ਮੋਹਨ ਲਾਲ ਖੋਸਲਾ ਨੈਸ਼ਨਲ ਚੇਅਰਮੈਨ ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ,ਹਰਵਿੰਦਰ ਬਿੰਦੂ ਨੈਸ਼ਨਲ ਵਾਈਸ ਪ੍ਰਧਾਨ,ਹਰਭਜਨ ਸਿੰਘ ਫਤਿਹ ਜਲਾਲ ਨੈਸ਼ਨਲ ਸੈਕਟਰੀ,ਪਰਮਜੀਤ ਪੱਤੜ ਜਰਨਲ ਸੈਕਟਰੀ ਪੰਜਾਬ ,ਸ਼ਿਵਾਨੀ ਸ਼ੁੁਰੁਤੀ ਜੁਆਇੰਟ ਸੈਕਟਰੀ ਸੂਰਤ ਗੁਜਰਾਤ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਤੇ ਜ਼ਿਲ੍ਹਾ ਪਾਰਟੀ ਗੁਜਰਾਤ ਮਹਿਲਾ ਵਿੰਗ ਪ੍ਰਧਾਨ ਸ਼ਾਂਤਾ ਬੈਨ ਕਾਂਗਰਸ ਛੱਡ ਕੇ ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਸ਼ਾਮਲ ਹੋਈ।ਇਸ ਮੌਕੇ ਰਜਿੰਦਰ ਗਿੱਲ ਨੇ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਤੇ ਗੁਰਵਿੰਦਰ ਸਿੰਘ ਕਾਹਲਵਾਂ ਨੂੰ ਮੀਡੀਆ ਇੰਚਾਰਜ ਪੰਜਾਬ,ਸੰਦੀਪ ਵਿਰਦੀ ਮੀਡੀਆ ਇੰਚਾਰਜ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਅਤੇ ਗੁਰਦੇਵ ਮਹੇ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ।ਇਸ ਮੋਕੇ ਤੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ।
Munish Tokhi