ਪਟਿਆਲਾ ( Punjab Dainik News) ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੋਰਚਾ ਡੀ ਸੀ ਪਟਿਆਲਾ ਦਫ਼ਤਰ ਅੱਗੇ ਜਾਰੀ ਰੱਖਦੇ ਹੋਏ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਪਰਸਾਸਨ ਮੋਰਚਾ ਲੱਗਣ ਦੇ ਬਾਵਜੂਦ ਵੀ ਮਜ਼ਦੂਰ ਮੰਗਾਂ ਲਈ ਬਿਲਕੁਲ ਵੀ ਗੰਭੀਰ ਨਹੀਂ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੋੜਾ ਕਲਾਂ ਅਤੇ ਜੋਨਲ ਆਗੂ ਧਰਮਵੀਰ ਸਿੰਘ ਹਰੀਗੜ ਨੇ ਕਿਹਾ ਕਿ ਜਦੋਂ ਪਹਿਲੇ ਦਿਨ ਮੋਰਚਾ ਸ਼ੁਰੂ ਕੀਤਾ ਗਿਆ ਸੀ ਤਾਂ ਪ੍ਰਸ਼ਾਸਨ ਵੱਲੋਂ ਬਹੁਤ ਭਰੋਸਾ ਦਿੱਤਾ ਗਿਆ ਸੀ ਕਿ ਸਾਰੇ ਮਸਲੇ ਹੱਲ ਕਰ ਦਿੱਤੇ ਜਾਣ ਗੇ ਪਰ ਪ੍ਰਸ਼ਾਸਨ ਵਲੋਂ ਦਿੱਤੀਆਂ ਗਈਆਂ ਤਰੀਖਾਂ ਅਨੁਸਾਰ ਕੋਈ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਕਿਉਂਕਿ ਪਿੰਡ ਤਾਜਪੁਰ ਵਿੱਚ ਦੋ ਦੋ ਮਰਲੇ ਪਲਾਟਾਂ ਦਾ ਕਬਜ਼ਾ ਕਰਵਾਉਣ ਅਤੇ ਨੂਰ ਖੇੜਿਆਂ ਵਿੱਚ ਹੱਡਾ ਰੋੜੀ ਦਾ ਮਸਲਾ ਹੱਲ ਕਰਨ ਲਈ17/11/2022 ਤਰੀਖ਼ ਦਿੱਤੀ ਸੀ ਪਰ ਉਹ ਮਸਲਾ ਜਿਉਂ ਦਾ ਤਿਉਂ ਹੈ ਇਸ ਤੋਂ ਬਿਨਾਂ ਕੋਟ ਕਲਾਂ ਦੀ ਬੋਲੀ ਰੱਦ ਹੋਣ ਤੋਂ ਬਾਅਦ ਵੀ ਸਰਪੰਚ ਦੇ ਚਹੇਤਿਆਂ ਨੂੰ ਮੀਡੀਆ ਵੱਲੋਂ ਨਜਾਇਜ਼ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਕਕਰਾਲਾ ਵਿਚ ਪੰਜ-ਪੰਜ ਮਰਲੇ ਪਲਾਟਾਂ ਦਾ ਮਤਾ ਪਾਉਣ ਦੀ 18/11/ 22ਤਰੀਕ ਰੱਖੀ ਸੀ ਉਹ ਵੀ ਟਾਲ-ਮਟੋਲ ਹੋ ਗਈ। ਇਸ ਤੋਂ ਇਲਾਵਾ ਲਾਲ ਕਾਪੀਆਂ ਅਤੇ ਨਜੂਲ ਜਮੀਨ ਵਾਲੇ ਮਸਲੇ ਤੇ ਤਾਂ ਪ੍ਰਸ਼ਾਸਨ ਵੱਲੋਂ ਬਿਲਕੁਲ ਚੁੱਪ ਹੀ ਵੱਟ ਲਈ ਹੈ ।ਇਸ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਤਿੱਖ਼ਾ ਕੀਤਾ ਜਾਵੇਗਾ । ਮੋਰਚੇ ਵਿਚ ਪੈਪਸੀਕੋ ਵਰਕਰ ਯੂਨੀਅਨ ਦੇ ਆਗੂ ਕ੍ਰਿਸ਼ਨ ਭੜੋ, ਜੋਰਾ ਸਿੰਘ ਲਖਵੀਰ ਸਿੰਘ, ਜਸਵੀਰ ਸਿੰਘ, ਅਤੇ ਧਰਮਿੰਦਰ ਸਿੰਘ ਨੇ ਹਾਜ਼ਰੀ ਲੁਆਈ। ਉਪਰੋਕਤ ਤੋਂ ਇਲਾਵਾ ਲੜੀਵਾਰ ਭੁੱਖ ਹੜਤਾਲ ਦਾ ਮੌਰਚਾ ਰਣਧੀਰ ਸਿੰਘ ਕਕਰਾਲਾ ਅਤੇ ਵੀਰਪਾਲ ਸਿੰਘ ਦੁਲੜ ਨੇ ਸੰਭਾਲਿਆ।ਇਸ ਤੌ ਇਲਾਵਾ ਬਘੇਲ ਸਿੰਘ, ਚਮਕੌਰ ਸਿੰਘ, ਸੰਦੀਪ ਕੌਰ,ਬੀਨਾ ਕੌਰ, ਜਗਜੀਤ ਸਿੰਘ, ਕੁਲਦੀਪ ਸਿੰਘ ਹਾਜ਼ਰ ਰਹੇ 
