ਢਿੱਲਵਾਂ ਪੰਜਾਬ ਦੈਨਿਕ ਨਿਊਜ ( ਰਵਿੰਦਰ ਰਵੀ ) ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਕਪਿਲ ਡੋਗਰਾ ਵੱਲੋਂ ਮਮਤਾ ਦਿਵਸ ਮੌਕੇ ਬੱਚਿਆਂ ਦਾ ਟੀਕਾਕਰਨ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ ਜਾਂ ਨਹੀਂ ਇਹ ਵੇਖਣ ਲਈ ਅਚਨਚੇਤ ਦੌਰਾ ਕੀਤਾ ਗਿਆ। ਇਸ ਮੋਕੇ ਡੀ.ਡੀ.ਐਚ.ਓ ਡਾ. ਕਪੀਲ ਡੋਗਰਾ ਨੇ ਦੱਸਇਆ ਕਿ ਸਬ-ਸੈਂਟਰ ਢਿੱਲਵਾਂ ਵਿਖੇ ਮਮਤਾ ਦਿਵਸ ਦੌਰਾਨ ਬੱਚਿਆਂ ਦਾ ਟੀਕਾਕਰਨ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਸੀ। ਉਨ੍ਹਾਂ ਇਸ ਦੌਰਾਨ ਮੌਜੂਦ ਏ.ਐਨ.ਐਮਾਂ ਅਤੇ ਆਸ਼ਾ ਵਰਕਰਾਂ ਨੂੰ ਗਰਭਵਤੀ ਅੋਰਤਾਂ ਦੀ ਜਾਂਚ `ਤੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ, ਸਿਹਤ ਸਕੀਮਾਂ ਸੰਬੰਧੀ ਲੋਕਾਂ `ਚ ਜਾਗਰੂਕਤਾ ਅਤੇ ਦਫ਼ਤਰੀ ਰਿਕਾਰਡ ਪੂਰਾ ਕਰਨ ਦੀ ਹਦਾਇਤ ਕੀਤੀ।ਇਸ ਮੌਕੇ ਡਾ. ਅੰਗਲਿਕਾ, ਡਾ. ਪ੍ਰਸ਼ਾਂਤ ਠਾਕੁਰ, ਬਲਾਕ ਐਕਸਟੇਂਸ਼ਨ ਐਜੁਕੇਟਰ ਬਿਕਰਮਜੀਤ ਸਿੰਘ `ਤੇ ਮੋਨਿਕਾ, ਨਰਸਿੰਗ ਸਿਸਟਰ ਆਦਿ ਸਮੂਹ ਸਟਾਫ਼ ਹਾਜ਼ਰ ਸਨ। ਡੀ.ਡੀ.ਐਚ.ਓ ਵੱਲੋੋਂ ਕੋਵੀਡ ਟੀਕਾਕਰਨ ਕੈਂਪ ਦਾ ਕੀਤਾ ਗਿਆ ਦੌਰਾ,ਬੱਚਿਆਂ ਲਈ ਕੋਵੀਡ ਟੀਕਾਕਰਨ ਬਿਲਕੁੱਲ ਸੁਰੱਖਿਅਤ – ਡਾ. ਕਪੀਲ ਡੋਗਰਾ ਪੀ.ਐਚ.ਸੀ ਢਿੱਲਵਾਂ ਤੋਂ ਬਾਅਦ ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਕਪਿਲ ਡੋਗਰਾ ਵੱਲੋਂ ਕੋਵੀਡ ਟੀਕਾਕਰਨ ਕੈਂਪ ਆਰਮੀ ਪੱਬਲਿਕ ਸਕੂਲ ਗਾਜ਼ੀ ਗੁਡਾਣਾ ਬਿਆਸ ਦਾ ਦੌਰਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਕੂਲ `ਚ ਹਾਜ਼ਰ ਬੱਚਿਆਂ ਨੂੰ ਜਲਦ ਤੋਂ ਜਲਦ ਕੋਵੀਡ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਦੇ ਨਾਲ ਹੀ ਸਕੂਲ `ਚ ਆਏ ਮਾਪੀਆਂ ਰਾਹੀਂ ਬੱਚਿਆਂ ਦਾ ਕੋਵੀਡ ਟੀਕਾਕਰਨ ਸਮੇਂ ਸਿਰ ਕਰਵਾਉਣ ਸਬੰਧੀ ਵੱਧ ਤੋਂ ਵੱਧ ਹੋਰ ਮਾਪੀਆਂ `ਚ ਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕੀ ਕੋਵੀਡ ਟੀਕਾਕਰਨ ਤਂੋ ਬੱਚਿਆਂ ਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਇਹ ਟੀਕਾ ਬਿਲਕੁਲ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦੇਸ਼ ਦਾ ਨਾਗਰਿਕ ਹੁੰਦੀਆਂ ਹੋਈਆਂ `ਤੇ ਆਪਣਾ ਦੇਸ਼ ਪ੍ਰਤੀ ਫਰਜ਼ ਨੂੰ ਸਮਝਦਿਆਂ ਹੋਈਆਂ ਜਲਦ ਤੋਂ ਜਲਦ ਕੋਵੀਡ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ। ਇਸ ਮੌਕੇ ਡਾ. ਰਮਨਦੀਪ, ਸਟਾਫ਼ ਨਰਸ ਹਰਪ੍ਰੀਤ ਕੌਰ, ਸਟਾਫ਼ ਨਰਸ ਹਰਮਨ ਕੌਰ, ਆਦਿ ਸਕੂਲ ਸਟਾਫ਼ ਹਾਜ਼ਰ ਸਨ।

