ਫਗਵਾੜਾ (ਪੰਜਾਬ ਦੈਨਿਕ ਨਿਊਜ਼) ਫਗਵਾੜਾ ਦੇ ਨੇੜੇ ਹਦੀਆਬਾਦ ਵਿਖੇ ਪਹਿਲੀ ਚੇਤਰ ਦਾ ਮੇਲਾ ਕਰਵਾਇਆ ਗਿਆ। ਗਦੀ ਨਸ਼ੀਨ ਬਾਬਾ ਛੋਟੂ ਨਾਥ ਜੀ ਦੀ ਦੇਖ ਰੇਖ ਹੇਠ ਇਸ ਮੌਕੇ ਨਾਮੀਂ ਭਜਨ ਮੰਡਲੀਆਂ ਨੇ ਭਜਨ ਗਾਏ। ਵੱਡੀ ਗਿਣਤੀ ਵਿਚ ਸਾਧੂ ਮਹਾਤਮਾ ਨੂੰ ਭੋਜਨ ਛਕਾਇਆ ਗਿਆ ਅਤੇ ਦਾਨ ਦਖਸ਼ਣਾ ਦੇ ਕੇ ਸਾਧੂਆਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
