ਜਲੰਧਰ (ਪੰਜਾਬ ਦੈਨਿਕ ਨਿਊਜ਼) 4 ਦਸੰਬਰ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਵਿਖੇ ਸਿੱਖ ਜਥੇਬੰਦੀਆਂ ਵਲੋਂ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ 13 ਮੈਂਬਰੀ ਰਾਜ਼ਸੀ ਕੈਦੀ ਰਿਹਾਈ ਕਮੇਟੀ ਬਣਾਈ ਗਈ ਸੀ। ਜਿਸ ਵਿਚ ਸਿੱਖ ਤਾਲਮੇਲ ਕਮੇਟੀ ਤੇ ਜਗਜੀਤ ਸਿੰਘ ਗਾਬਾ ਵੀ ਮੈਂਬਰ ਬਣਾਏ ਗਏ ਸਨ। ਵੱਲੋਂ ਬੰਦੀ ਸਿੰਘਾਂ ਜਿਨ੍ਹਾਂ ਵਿਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਭਾਈ ਗੁਰਦੀਪ ਸਿੰਘ ਖੇੜਾ ਅਤੇ ਭਾਈ ਜਗਤਾਰ ਸਿੰਘ ਜੱਗੀ ਜੋਹਲ ਆਦਿ ਮਾਮਲੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਲੰਧਰ ਦੀਆਂ ਸਿੱਖ ਜਥੇਬੰਦੀਆਂ,ਸਿੰਘ ਸਭਾਵਾਂ,ਸਿੱਖ ਤਾਲਮੇਲ ਕਮੇਟੀ, ਸ਼ਾਨੇ ਖ਼ਾਲਸਾ, ਦੁੁਸ਼ਟ ਦਮਨ ਦਲ ਖ਼ਾਲਸਾ,ਦਸਮੇਸ਼ ਫੁਲਵਾੜੀ ਤੇ ਆਗੂਆਂ ਜਗਜੀਤ ਸਿੰਘ ਗਾਬਾ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਗੁੁਰਵਿੰਦਰ ਸਿੰਘ ਸਿੱਧੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅੱਜ ਜਿਸ ਤਰ੍ਹਾਂ ਇਸ ਕਮੇਟੀ ਦੇ ਮੈਂਬਰਾਂ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਵਿਜੇ ਸਾਂਪਲਾ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੰਪਰਕ ਕੀਤਾ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਕੋਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਭਰੋਸਾ ਵੀ ਲਿਆ ਹੈ ਉਹ ਬੇਹੱਦ ਕਾਬਲ-ਏ-ਤਾਰੀਫ਼ ਹੈ ਅਸੀਂ ਆਸ ਕਰਦੇ ਹਾਂ ਪਿਛਲੇ 30 ਸਾਲਾਂ ਤੋਂ ਬੰਦ ਜੇਲ੍ਹਾਂ ਵਿੱਚ ਬੰਦ ਸਿੰਘ ਜਲਦੀ ਰਿਹਾਅ ਹੋ ਕੇ ਘਰਾਂ ਨੂੰ ਪਰਤਣਗੇ ਉਕਤ ਆਗੂਆਂ ਨੇ ਕਿਹਾ ਜਿਨ੍ਹਾਂ ਚਿਰ ਸਾਰੇ ਬੰਦੀ ਸਿੰਘ ਰਿਹਾਈ ਨਹੀਂ ਹੋ ਜਾਂਦੇ 13 ਮੈਂਬਰੀ ਰਾਜਸੀ ਕੈਦੀ ਰਿਹਾਈ ਕਮੇਟੀ ਆਪਣੇ ਯਤਨ ਜਾਰੀ ਰੱਖੇਗੀ।
ਇਸ ਮੋਕੇ ਤੇ ਵਿੱਕੀ ਸਿੰਘ ਖਾਲਸਾ ਭੁਪਿੰਦਰ ਸਿੰਘ ਭਿੰਦਾ ਮਲਕੀਤ ਸਿੰਘ ਮੁੁਲਤਾਨੀ ਪਰਮਜੀਤ ਸਿੰਘ ਕੁੂਲਵਿੰਦਰ ਸਿੰਘ ਕਮਲਜੀਤ ਸਿੰਘ ਟੋਨੀ ਹਰਦੀਪ ਸਿੰਘ ਲਾਡੀ ਗੁਰਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਲੈਂਡਲਾਰਡ ਹਾਜ਼ਰ ਸਨ।
