



ਜਲੰਧਰ 24 ਅਗਸਤ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਗੁਰੂਦੁਆਰਾ ਨੌਵੀ ਪਾਤਸ਼ਾਹੀ, ਦੂਖ ਨਿਵਾਰਨ ਸਾਹਿਬ,ਗੁਰੂ ਤੇਗ ਬਹਾਦਰ ਨਗਰ ਤੋ ਸਜਾਏ ਗਏ ਨਗਰ ਕੀਰਤਨ ਦਾ ਗੁਰੂ ਗੋਬਿੰਦ ਸਿੰਘ ਨਗਰ ਵਿੱਖੇ ਪੁਜਣ ਤੇ ਸਮੂਹ ਇਲਾਕਾ ਨਿਵਾਸੀਆਂ ਵਲੋ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਲੰਗਰਾਂ ਨਾਲ ਸੇਵਾ ਕੀਤੀ ਗਈ । ਸਵੇਰੇ ਲਗਭੱਗ 6 ਵਜੇ ਜਦੋ ਇਹ ਨਗਰ ਕੀਰਤਨ ਕਲੌਨੀ ਵਿਖੇ ਪੁਜਾ ਤਾਂ ਗੁਰੂ ਗੋਬਿੰਦ ਸਿੰਘ ਨਗਰ ਵੈਲਫੇਅਰ ਸੁਸਾਇਟੀ ਵਲੋ ਸਜਾਏ ਗਏ ਸਟਾਲ ਤੋ ਫੁੱਲਾਂ ਦੀ ਵਰਖਾ ਅਤੇ ਗੁਰੂ ਕੇ ਪੰਜ ਪਿਆਰਿਆਂ ਨੂੰ ਸਿਰੋਪੇ ਪਾ ਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਇਕਤੱਰ ਹੋਏ ਵਸਨੀਕਾਂ ਨੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦੀ ਪੂੜੀ ਛੋਲੇ ਦੇ ਲੰਗਰ, ਠੰਡੇ ਮਿੱਠੇ ਦੁੱਧ ਸੋਡੇ ਦੀ ਛਬੀਲ ਅਤੇ ਦੇ ਲੰਗਰਾਂ ਨਾਲ ਸੇਵਾ ਕੀਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ,ਇਲਾਕਾ ਕੋਂਸਲਰ ਹਰਸ਼ਰਨ ਕੌਰ ਹੈਪੀ, ਖੇਡ ਪ੍ਰਮੋਟਰ
ਸੁਰਿੰਦਰ ਸਿੰਘ ਭਾਪਾ , ਸੁਸਾਇਟੀ ਦੇ ਜਨਰੱਲ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ ਪਰੂਥੀ, ਰਛਪਾਲ ਸਿੰਘ ਸੱਚਦੇਵਾ,ਗੁਰਕਿਰਪਾਲ ਸਿੰਘ, ਅਮਰਦੀਪ ਸਿੰਘ ਆਹਲੂਵਾਲੀਆ, ਸੁਰਿੰਦਰ ਪਾਲ ਸਿੰਘ ਸਿੰਘ ਗੁਲਾਟੀ,ਬਿੰਦਰਜੀਤ ਸਿੰਘ ਧਮੀਜਾ, ਲੱਕੀ ਵਧਾਵਨ, ਪੁਨੀਤ ਕਪੂਰ, ਪਰਮਜੀਤ ਸਿੰਘ ਪਾਹਵਾ,ਬਾਵਾ ਭੱਲਾ, ਗੋਲਡੀ ਸਿਡਾਣਾ , ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਠੁੱਕਰਾਲ , ਡਾ: ਕੇ ਐਸ ਖੇੜਾ, ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਨਗਰ ਕੀਰਤਨ ਦੇ ਨਾਲ ਚੱਲ ਰਹੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਜਗਜੀਤ ਸਿੰਘ ਗਾਬਾ, ਕਵਲਜੀਤ ਸਿੰਘ ਟੋਨੀ ਅਤੇ ਹੋਰ ਅਹੁੱਦੇਦਾਰਾਂ ਨੇ ਗੁੁਰੂ ਗੋਬਿੰਦ ਸਿੰਘ ਨਗਰ ਵੈਲਫੇਅਰ ਸੁਸਾਇਟੀ ਦੀ ਕਾਰਜਕਾਰਣੀ ਅਤੇ ਸਮੂਹ ਵਸਨੀਕਾਂ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਲੌਨੀ ਸੁਸਾਇਟੀ ਦੇ ਔਹਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
