ਜਲੰਧਰ ਰਾਮਾ ਮੰਡੀ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ/ਅਨਿਲ ਕੁਮਾਰ ) ਜੰਡੂ ਸਿੰਘਾਂ ਦੇ ਨਾਲ ਲੱਗਦੇ ਪਿੰਡ ਜੈਤੇਵਾਲੀ ਵਿਖੇ ਸਥਿਤ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦੇ ਦਰਬਾਰ ਵਿਖੇ ਮੱਧ ਸਾਉਣ ਮਹੀਨੇ ਦਾ ਸਲਾਨਾ ਸਮਾਗਮ 29 ਅਤੇ 30 ਜੁਲਾਈ ਨੂੰ ਗੱਦੀਨਸ਼ੀਨ ਸੇਵਾਦਾਰ ਸਰਕਾਰ ਕਿ੍ਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਦਰਬਾਰ ਤੋਂ ਮਿਲੀ ਜਾਣਕਾਰੀ ਅਨੁਸਾਰ 29 ਜੁਲਾਈ ਰਾਤ ਨੂੰ ਮਹਿਫ਼ਲ-ਏ-ਕਵੱਲੀ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਮੰਗਤ ਰਾਮ ਮਹਿਮੀ ਕੱਵਾਲ ਪਾਰਟੀ ਗਰੁੱਪ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ । 30 ਜੁਲਾਈ ਨੂੰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਅਤੇ ਸਰਕਾਰ ਤਾਰਾ ਸ਼ਾਹ ਜੀ ਦੇ ਦਰਬਾਰ ‘ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨ ਉਪਰੰਤ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਵਲੋਂ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਵੇਗੀ । ਸਮਾਗਮ ਦੌਰਾਨ ਸੰਗਤਾਂ ਲਈ ਖੀਰ-ਪੂੜੇ ਅਤੇ ਲੰਗਰ ਅਤੁੱਟ ਵਰਤਾਏ ਜਾਣਗੇ ।
