







ਜਲੰਧਰ ਛਾਉਣੀ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਛਾਉਣੀ ਦੇ ਨਾਲ ਨੌਜਵਾਨਾਂ ਦਾ ਇੱਕ ਵੱਡਾ ਸਮੂਹ ਵਿਪਨਦੀਪ ਸਿੰਘ ਸੰਨੀ ਢਿੱਲੋਂ ਨੂੰ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦਾ ਪ੍ਰਧਾਨ ਬਣਨ ‘ਤੇ ਵਧਾਈ ਦੇਣ ਅਤੇ ਜਸ਼ਨ ਮਨਾਉਣ ਲਈ ਇਕੱਠੇ ਹੋਏ। ਹਰਜਾਪ ਸਿੰਘ ਸੰਘਾ ਨੇ ਕਿਹਾ ਕਿ ਵਿਪਨਦੀਪ ਸਿੰਘ ਢਿੱਲੋਂ ਜੋ ਕਿ ਇਲਾਕੇ ਵਿੱਚ ਸਰਗਰਮ ਨੌਜਵਾਨ ਆਗੂ ਰਹੇ ਹਨ,ਢਿੱਲੋਂ ਦੀ ਨਿਯੁਕਤੀ ਨਾਲ ਨੌਜਵਾਨਾਂ ਵਿੱਚ ਨਵਾਂ ਜੋਸ਼ ਭਰੇਗਾ ਅਤੇ ਉਹ ਪਾਰਟੀ ਨੂੰ ਚੰਗੇ ਨਤੀਜੇ ਦੇਣ ਲਈ ਸਖ਼ਤ ਮਿਹਨਤ ਕਰਨਗੇ। ਨੌਜਵਾਨ ਹਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਏਗਾ। ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਨੌਜਵਾਨਾਂ ਲਈ ਨਵਾਂ ਢਾਂਚਾ ਤਿਆਰ ਕੀਤਾ ਜਾਵੇਗਾ। ਹਰਜਾਪ ਸਿੰਘ ਸੰਘਾ ਨੇ ਪਾਰਟੀ ਹਾਈਕਮਾਂਡ ਖਾਸ ਕਰਕੇ ਸੁਖਬੀਰ ਸਿੰਘ ਬਾਦਲ,ਬਿਕਰਮਜੀਤ ਸਿੰਘ ਮਜੀਠੀਆ, ਪਰਮਬੰਸ ਸਿੰਘ ਬੰਟੀ ਰੋਮਾਣਾ,ਰੋਜ਼ੀ ਬਰਕੰਦੀ,ਸਰਬਜੀਤ ਝਿੰਜਰ ਦਾ ਹਾਲੀਆ ਨਿਯੁਕਤੀਆਂ ਲਈ ਧੰਨਵਾਦ ਕੀਤਾ। ਤਜਿੰਦਰ ਸਿੰਘ ਨਿੱਝਰ (ਸਕੱਤਰ ਜਨਰਲ) ਯੂਥ ਅਕਾਲੀ ਦਲ,ਗਗਨਦੀਪ ਸਿੰਘ ਗੱਗੀ ਪ੍ਰਧਾਨ ਯੂਥ ਅਕਾਲੀ ਦਲ (ਸ਼ਹਿਰੀ), ਨਛੱਤਰ ਸਿੰਘ,ਓੰਕਾਰ ਸਿੰਘ,ਬਲਿੰਦਰ ਸਿੰਘ,ਪ੍ਰਭਜੋਤ ਸਿਕੰਦਰਪੁਰ ਨਛੱਤਰ ਸਿੰਘ ਅਜ਼ਾਦਵੀਰ ਸਿੰਘ ਬਲਜਿੰਦਰ ਸਿੰਘ,ਪ੍ਰਭਜੋਤ ਸਿੰਘ,ਯੁਵਰਾਜ ਸਿੰਘ ਆਦਿ ਹਾਜ਼ਰ ਸਨ।










