


ਜਲੰਧਰ ਪਤਾਰਾ ਪੰਜਾਬ ਦੈਨਿਕ ਨਿਊਜ (ਲਵਦੀਪ ਬੈਂਸ) ਜੇਕਰ ਸਮਾਜ ਨੂੰ ਸੁਚੱਜਾ ਬਨਾਉਣਾ ਹੈ ਤਾਂ ਸਾਨੂੰ ਸਭ ਨੂੰ ਰਲਮਿਲ ਕੇ ਹੰਬਲਾ ਮਾਰਨਾ ਹੋਵੇਗਾ । ਇਹ ਪ੍ਰਗਟਾਵਾ ਥਾਣਾ ਪਤਾਰਾ ਦੇ ਨਵਨਿਯੁਕਤ ਐਸ.ਐਚ.ਓ ਹਰਿੰਦਰ ਸਿੰਘ ਨੇ “ਪੰਜਾਬ ਦੈਨਿਕ ਨਿਊਜ” ਨਾਲ ਗੱਲਬਾਤ ਕਰਦਿਆ ਕੀਤਾ । ਉਨ੍ਹਾਂ ਕਿਹਾ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਨੂੰ ਮਿਲਜੁਲ ਕੇ ਯੋਗਦਾਨ ਪਾਉਣਾ ਹੋਵੇਗਾ । ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਥਾਣਾ ਪਤਾਰਾ ਅਧੀਨ 34 ਪਿੰਡ ਆਉਂਦੇ ਹਨ ਅਤੇ ਥਾਣਾ ਪਤਾਰਾ ਦੀ ਪੂਰੀ ਪੁਲਿਸ ਟੀਮ ਐਸ.ਐਸ.ਪੀ ਸਵਰਨਦੀਪ ਸਿੰਘ ਅਤੇ ਆਲਾ ਅਧਿਕਾਰੀਆਂ ਵਲੋਂ ਜਾਰੀ ਹਦਾਇਤਾਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਂਦੇ ਹੋਏ ਇਲਾਕੇ ‘ਚ ਕ੍ਰਾਇਮ ਦੇ ਖਾਤਮੇ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਸੁਚੱਜਾ ਬਣਾਈ ਰੱਖਣ ਲਈ ਪੂਰੀ ਤੰਨਦੇਹੀ ਨਾਲ ਮਿਹਨਤ ਕਰਨਗੇ । ਇਲਾਕੇ ਵਿੱਚ ਨਸ਼ਾ ਵੇਚਣ ਵਾਲੇ, ਗੈਂਗਸਟਰ ਅਤੇ ਲੁੱਟਾਂ ਖੋਹਾ ਕਰਨ ਵਾਲਿਆਂ ਨੂੰ ਸਖਤ ਤਾੜਨਾ ਦਿੰਦੇ ਹੋਏ ਉਨ੍ਹਾਂ ਕਿਹਾ ਕੀ ਕ੍ਰਾਇਮ ਕਰਨ ਵਾਲੇ ਬਾਜ਼ ਆ ਜਾਣ ਨਹੀਂ ਤਾਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਦੌਰਾਨ “ਪੰਜਾਬ ਦੈਨਿਕ ਨਿਊਜ” ਦੇ ਮਾਧਿਅਮ ਰਾਹੀਂ ਉਨ੍ਹਾਂ ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਮੁਹਤਵਾਰ ਵਿਅਕਤੀਆਂ ਨੂੰ ਆਪੋ ਆਪਣੇ ਪਿੰਡਾਂ ਦੇ ਐਂਟਰੀ ਤੇ ਐਗਜ਼ਿਟ ਰਾਹਾਂ ‘ਤੇ ਸੀਸੀਟੀਵੀ ਕੈਮਰੇ ਲਗਵਾਉਣ ਦੀ ਅਪੀਲ ਵੀ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਪੂਰੇ ਇਲਾਕੇ ਵਿੱਚ ਲੋਕ ਕਿਸੇ ਤਰ੍ਹਾਂ ਦੀ ਕੋਈ ਗੈਰ-ਕਾਨੂੰਨੀ ਹਰਕਤ ਵੇਖਦੇ ਹਨ ਜਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਬੇਝਿਜਕ ਪੁਲਿਸ ਟੀਮ ਨਾਲ ਸੰਪਰਕ ਕਰਨ । ਉਨ੍ਹਾਂ ਪਤਾਰਾ ਸਰਕਲ ਵਿਚੋਂ ਨਸ਼ੇ ਰੂਪੀ ਕੋਹੜ ਨੂੰ ਖਤਮ ਕਰਨ ਲਈ ਇਲਾਕਾਵਾਸੀਆਂ ਪਾਸੋਂ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ ।

