ਜਲੰਧਰ ਪੰਜਾਬ ਦੈਨਿਕ ਨਿਊਜ਼ (ਅਨਿਲ) ਜਗਨਨਾਥ ਸੋਸਾਇਟੀ ਵੱਲੋਂ ਭਗਵਾਨ ਜਗਨਨਾਥ ਰੱਥ ਯਾਤਰਾ ਅੱਜ ਕੋਟ ਕਿਸ਼ਨ ਚੰਦ ਤੋਂ ਆਰੰਭ ਹੋਈ ਹੈ,ਜੋ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਅੱਜ ਜਦੋਂ ਪੂਲੀ ਅਲੀ ਮੁਹੱਲਾ ਵਿਖੇ ਪਹੁੰਚੀ ਤਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਟੂ ਵ੍ਹੀਲਰਜ਼ ਡੀਲਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੇਲਿਆਂ ਦੇ ਲੰਗਰ ਯਾਤਰਾ ਵਿੱਚ ਸ਼ਾਮਲ ਸੰਗਤਾਂ ਵਿੱਚ ਵੰਡਿਆ ਗਿਆ। ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਤੇਜਿੰਦਰ ਸਿੰਘ ਪ੍ਰਦੇਸੀ,ਹਰਪ੍ਰੀਤ ਸਿੰਘ ਨੀਟੂ,ਅਮਨਦੀਪ ਸਿੰਘ ਟਿੰਕੂ ਸਮਾਜ ਸੇਵਕ, ਸੁਰੇਸ਼ ਕੁਮਾਰ ਸ਼ਾਲੂ, ਗੁੁਰਵਿੰਦਰ ਸਿੰਘ ਮੱਕੜ, ਆਤਮ ਪ੍ਰਕਾਸ਼, ਕਮਲੇਸ਼ ਕੁਮਾਰ,ਜਤਿੰਦਰ ਸਾਹਨੀ, ਬੌਬੀ ਬਹਿਲ ਆਦਿ ਸਾਮਿਲ ਸਨ।