ਮੁਕੇਰੀਆਂ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ DBSP ਦੇ ਲੀਡਰਾਂ ਵੱਲੋਂ ਰਾਮ ਨੌਮੀ ਦੇ ਸ਼ੁੱਭ ਮੌਕੇ ਤੇ ਮੁਕੇਰੀਆਂ ਦੇ ਹਾਜੀਪੁਰ ਵਿਖੇ ਬਾਹਰਲੇ ਠਾਕੁਰ ਦੁਆਰੇ ਵਿੱਚ ਪਾਰਟੀ ਦੇ ਸੁਪਰੀਮੋ ਰਾਜਿੰਦਰ ਗਿੱਲ ਨੂੰ ਮੈਂਬਰਸ਼ਿਪ ਦੇ ਨਵੀਨੀਕਰਨ ਲਈ ਪਾਰਟੀ ਵਰਕਰਾ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ I ਇਸ ਮੌਕੇ ਤੇ ਰਿਟਾ.ਪ੍ਰਿੰਸੀਪਲ ਮੋਹਨ ਲਾਲ ਖੋਸਲਾ, ਮਹੰਤ ਪੰਚਾਨੰਦ ਦਾਸ ਪ੍ਰਧਾਨ ਸੰਤ ਸਮਾਜ ਨੌਰਥ ਇੰਡੀਆ, ਸੁਰਜੀਤ ਸਿੰਘ ਫਤਿਆਬਾਦ ਵਾਈਸਿ ਪ੍ਰਧਾਨ ਮਾਝਾ ਜ਼ੋਨ , ਗੁਰਵਿੰਦਰ ਸਿੰਘ ਕਾਹਲਵਾਂ ਪ੍ਰਧਾਨ ਮਾਝਾ ਜ਼ੋਨ,ਗੁਰਪ੍ਰੀਤ ਸਿੰਘ ਛਾਪਡ਼ੀਵਾਲ ਸਾਹਿਬ ਜਨਰਲ ਸਕੱਤਰ ਮਾਝਾ ਜ਼ੋਨ,ਮਹੰਤ ਵਿਜੇ ਕੁਮਾਰ ਪੰਜਾਬ ਪ੍ਰਧਾਨ ਸੰਤ ਸਮਾਜ,ਅਨੀਤਾ ਸ਼ਰਮਾ ਪੰਜਾਬ ਪ੍ਰਧਾਨ ਸੰਤ ਸਮਾਜ ,ਅੰਜੂ ਵਰਮਾ ਪੰਜਾਬ ਪ੍ਰਧਾਨ ਮਹਿਲਾ ਵਿੰਗ,ਭਗਵਾਨ ਸਿੰਘ ਕੈਸ਼ੀਅਰ ਮਾਝਾ ਜ਼ੋਨ,ਮਨਜੀਤ ਸਿੰਘ ਸੇਖੋਂ ਪੱਟੀ ਜ਼ਿਲਾ ਤਰਨਤਾਰਨ ਪ੍ਰਧਾਨ ਕਿਸਾਨ ਵਿੰਗ,ਅਮਿਤ ਜੈਨ ਪੱਟੀ ਜ਼ਿਲ੍ਹਾ ਤਰਨਤਾਰਨ ,ਕਰਨੈਲ ਸਿੰਘ ਕਰਮੂਵਾਲ ,ਜਗਬੀਰ ਸਿੰਘ ਕਰਮੂੰਵਾਲ,ਹਰਮਨ ਸਿੰਘ ਘੜੱਕਾ,ਲਖਵੀਰ ਸਿੰਘ ਕਰਮੂਵਾਲ, ਬਲਦੇਵ ਸਿੰਘ ਫਤਿਆਬਾਦ ,ਅੰਗਰੇਜ ਸਿੰਘ ਫਤਿਆਬਾਦ ਤੋਂ ਅਲਾਵਾ ਹੋਰ ਕਈ ਨੇਤਾਵਾਂ ਨੇ ਮੈਂਬਰਸ਼ਿਪ ਦੇ ਨਵੀਨੀਕਰਨ ਫਾਰਮ ਭਰੇ ਅਤੇ ਮੈਂਬਰਸ਼ਿਪ ਨਵੀਂਕਰਨ ਦੀ ਸ਼ੁਰੂਆਤ ਕੀਤੀ I ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਛੱਡ ਕੇ ਆਏ ਕਈ ਨੇਤਾਵਾਂ ਨੇ DBSP ਪਾਰਟੀ ਵਿੱਚ ਸ਼ਾਮਲ ਹੋਏ,ਇਸ ਮੌਕੇ ਤੇ ਪਾਰਟੀ ਸੁਪਰੀਮੋ ਰਾਜਿੰਦਰ ਗਿੱਲ ਨੇ ਸ਼ਾਮਲ ਹੋਏ ਨੇਤਾਵਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਅਤੇ ਸ੍ਰੀ ਰਜਿੰਦਰ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਸਨਮਾਨ ਦਿੱਤਾ ਜਾਏਗਾ I

