ਪੰਜਾਬ ਦੈਨਿਕ ਨਿਊਜ਼ (ਢਿੱਲਵਾਂ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂ ਸਿਰ ਲੋਕਾਂ `ਚ ਚੰਗੀ ਸਿਹਤ ਸੰਬੰਧੀ ਜਾਗਰੂਕਤਾ ਲਈ ਅਤੇ ਸਿਹਤਮੰਦ ਸਮਾਰ ਸਿਰਜਣ ਲਈ ਵੱਖ-ਵੱਖ ਸਿਹਤ ਦਿਵਸ ਮਨਾਏ ਜਾਂਦੇ ਹੈ। ਇਸੇ ਤਹਿਤ ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਅਤੇ ਅਧੀਨ ਆਉਂਦੇ ਵੱਖ-ਵੱਖ ਹੈਲਥ ਵੈਲਨਸ ਸੈਂਟਰਾਂ `ਤੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਬਲਾਕ ਐਕਸਟੇਂਸ਼ਨ ਐਜੁਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਲੋਕਾਂ `ਚ ਪ੍ਰਚਾਰ `ਤੇ ਪ੍ਰਸਾਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਸੰਬੰਧੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਚੰਗੀ `ਤੇ ਤੰਦੁਰਸਤ ਸਿਹਤ ਲਈ ਮਾਪੀਆਂ ਨੂੰ ਆਪਣੇ ਬੱਚਿਆਂ ਦਾ ਟੀਕਾਕਰਨ ਅਤੇ ਗਰਭਵਤੀ ਮਹਿਲਾਵਾਂ ਨੂੰ ਆਪਣੀ ਸਮੇਂ ਸਿਰ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜੱਚਾ-ਬੱਚਾ ਦੋਵੇਂ ਤੰਦੂਰਸਤ ਰਹਿਣ। ਉਨ੍ਹਾਂ ਲੋਕਾਂ ਨੂੰ ਅਜ ਦੇ ਸਮੇਂ `ਚ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਸਾਫ਼-ਸੂਥਰਾਂ ਰੱਖਣ ਲਈ ਪ੍ਰੇਰਿਤ ਕਰਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ `ਤੇ ਆਪਣਾ ਆਲਾ-ਦੁਲਾਆ ਸਾਫ਼ ਰੱਖਣ ਲਈ ਕਿਹਾ।
ਇਸ ਮੌਕੇ ਹੈਲਥ ਵੈਲਨਸ ਸੈਂਟਰਾਂ `ਤੇ (ਬੁਤਾਲਾ, ਸੁਭਾਨਪੁਰ, ਮਾਨਾਂ ਤਲਵੰਡੀ, ਸ਼ੇਰ ਸਿੰਘ ਵਾਲਾ, ਡਾਲਾ ਅਤੇ ਨਡਾਲਾ ਆਦਿ) ਸੀ.ਐਚ.ਓ ਭਾਵ ਕਮਨਿਊਟੀ ਹੈਲਥ ਅਫ਼ਸਰਾਂ ਵੱਲੋਂ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਚੰਗੀ `ਤੇ ਤੰਦੁਰਸਤ ਸਿਹਤ ਸੰਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਬੱਚਿਆਂ ਨੂੰ ਚੰਗੀ ਖੁਰਾਕ, ਨਿੱਜੀ ਸਾਫ਼-ਸਫ਼ਾਈ, ਵਾਤਾਵਰਣ ਪ੍ਰਤੀ ਸਾਡੀ ਜ਼ਿੰਮੇਵਾਰੀ, ਹੱਧ ਧੋਣ ਦੇ ਤਰੀਕੀਆਂ ਅਤੇ ਬਾਹਰੀ ਖਾਦ ਪਦਾਰਥਾਂ ਦੀ ਵਰਤੋਂ ਘੱਟ ਆਦਿ ਵਿਸ਼ਿਆਂ ਸੰਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ।
