ਜਲੰਧਰ ਪੰਜਾਬ ਦੈਨਿਕ ਨਿਊਜ਼ (ਲਵਦੀਪ) ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁੁਨੀਲ ਜਾਖੜ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਅਤਿ ਨਿੰਦਣਯੋਗ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਪੈਰ ਦੀ ਜੁੱਤੀ ਨੂੰ ਸਿਰ ਤੇ ਰੱਖ ਕੇ ਬਹੁੁਤ ਵੱਡੀ ਗਲਤੀ ਕੀਤੀ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ,ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਗੁੁਰਵਿੰਦਰ ਸਿੰਘ ਸਿੱਧੂ ਹਰਵਿੰਦਰ ਸਿੰਘ ਚਿਟਕਾਰਾ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਾਡਾ ਕਾਂਗਰਸ ਨਾਲ ਜਾ ਕਾਂਗਰਸ ਦੀ ਧੜੇਬੰਦੀ ਨਾਲ ਕੋਈ ਮਤਲਬ ਨਹੀ ਪਰ ਇਕ ਸਿੱਖ ਨੂੰ ਉਸ ਦੀ ਜਾਤ ਨੂੰ ਲੈ ਕੇ ਪੈਰ ਦੀ ਜੁਤੀ ਤੱਕ ਦਾ ਸ਼ਬਦ ਵਰਤਣਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਉੁਕਤ ਆਗੂਆਂ ਨੇ ਕਿਹਾ ਗੁਰੂ ਸਾਹਿਬ ਜੀ ਦਸ ਜਾਮਿਆਂ ਵਿਚ ਰਹਿ ਕੇ ਤਕਰੀਬਨ 239 ਸਾਲ ਜਾਤ-ਪਾਤ ਖਤਮ ਕਰਕੇ ” ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ॥ ” ਦਾ ਸੰਦੇਸ਼ ਦਿੱਤਾ ਤੇ ਬ੍ਰਾਹਮਣਾਂ ਅਤੇ ਉਚੀ ਜਾਤੀ ਵੱਲੋਂ ਜਿਨ੍ਹਾਂ ਗ਼ਰੀਬ ਲੋਕਾਂ ਨੂੰ ਦਲਿਤ ਕਹਿ ਕੇ ਭੰਡਿਆ ਜਾਂਦਾ ਸੀ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾਇਆ, ਅਜ 550 ਸਾਲ ਬੀਤ ਜਾਣ ਬਾਅਦ ਕੋਈ ਇਸ ਤਰੀਕੇ ਨਾਲ ਜਾਤ-ਪਾਤ ਦੇ ਆਧਾਰ ਤੇ ਕੋਈ ਕਿਸੇ ਨੂੰ ਉੱਚਾ ਨੀਵਾਂ ਸਮਝਦਾ ਹੈ ਤਾਂ ਉੁਸ ਦੀ ਅਜਿਹੀ ਗੰਦੀ ਸੋਚ ਨੂੰ ਲਾਹਨਤ ਹੈ ਉਕਤ ਆਗੂਆਂ ਨੇ ਕਿਹਾ ਅਜੋਕੇ ਸਮਾਜ ਵਿੱਚ ਜਾਤ-ਪਾਤ ਦੀ ਕੋਈ ਥਾਂ ਨਹੀਂ,ਸੁੁਨੀਲ ਜਾਖੜ ਤੂਰੰਤ ਸਮੁਚੇ ਪੰਜਾਬੀਆਂ ਤੋਂ ਬਿਨਾਂ ਸ਼ਰਤ ਆਪਣੀ ਕੀਤੀ ਭੁੱਲ ਦਾ ਪਸ਼ਚਾਤਾਪ ਕਰਨ ਅਤੇ ਮੁੁਆਫ਼ੀ ਮੰਗਣ, ਅਸੀਂ ਜਾਤ ਪਾਤ ਦੇ ਆਧਾਰ ਤੇ ਕਿਸੇ ਨੂੰ ਵੀ ਛੋਟਾ ਵੱਡਾ ਬਣਾਉੁਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿਵਾਂਗੇ। ਇਸ ਮੋਕੇ ਤੇ ਹੋਰਨਾਂ ਤੋ ਇਲਾਵਾਂ ਹਰਪ੍ਰੀਤ ਸਿੰਘ ਸੋਨੂੰ ਗੁੁਰਮੀਤ ਸਿੰਘ ਭਾਟੀਆ ਜਸਵਿੰਦਰ ਸਿੰਘ ਬਵੇਜਾ ਗੁਰਜੀਤ ਸਿੰਘ ਸਤਨਾਮੀਆ ਪਰਜਿੰਦਰ ਸਿੰਘ ਗੁੁਰਦੀਪ ਸਿੰਘ ਲੱਕੀ ਹਰਜੋਤ ਸਿੰਘ ਹਨੀ ਜੋਹਲ ਸੰਨੀ ਉਬਰਾਏ ਅਰਵਿੰਦਰ ਸਿੰਘ ਬਬਲੂ ਤਜਿੰਦਰ ਸਿੰਘ (ਮੈਰੀ ਗੋਲਡ ਆਈਲਟਸ) ਹਰਪ੍ਰੀਤ ਸਿੰਘ ਰੋਬਿਨ ਗੁੁਰਵਿੰਦਰ ਸਿੰਘ ਨਾਗੀ ਪ੍ਰਭਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ ਆਦਿ ਹਾਜਿਰ ਸਨ।
