ਪੱਟੀ (ਪੰਜਾਬ ਦੈਨਿਕ ਨਿਊਜ਼) ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਮੀਟਿੰਗ ਮਨਜੀਤ ਸਿੰਘ ਸੇਖੋਂ ਦੇ ਗ੍ਰਹਿ ਸਹਿਰ ਪੱਟੀ ਵਿਖੇ ਗੁਰਵਿੰਦਰ ਸਿੰਘ ਕਾਹਲਵਾਂ ਪ੍ਧਾਨ ਮਾਝਾਂ ਜੌਨ ਦੀ ਅਗਵਾਈ ਹੇਠ ਕੀਤੀ ਗਈ। ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਪਿ੍ੰਸੀਪਲ ਸੀ੍ ਮੋਹਣ ਲਾਲ ਖੋਸਲਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਹਨਾਂ ਦੇ ਨਾਲ ਪ੍ਧਾਨ ਮਾਝਾਂ ਜੌਨ ਗੁਰਵਿੰਦਰ ਸਿੰਘ ਕਾਹਲਵਾਂ ਵਾਇਸ ਪ੍ਧਾਨ ਮਾਝਾਂ ਜੌਨ ਸੁਰਜੀਤ ਸਿੰਘ ਫਤਿਆਬਾਦ ਜਿਲਾਂ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਛਾਪੜੀ ਸਾਹਿਬ ਜਿਲਾਂ ਖਜਾਨਚੀ ਭਗਵਾਨ ਸਿੰਘ ਢੋਟੀਆਂ ਸਹਿਰ ਪੱਟੀ ਵਿਖੇ ਪਹੁੰਚੇ। ਰਾਸ਼ਟਰੀ ਜਨਰਲ ਸਕੱਤਰ ਸੀ੍ ਮੋਹਣ ਲਾਲ ਖੋਸਲਾ ਖੋਸਲਾ ਜੀ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਸੀ੍ ਰਾਜਿੰਦਰ ਗਿੱਲ ਜੀ ਉਹਨਾਂ ਦੇ ਦਿਸਾ ਨਿਰਦੇਸਾ ਅਨੁਸਾਰ ਪਾਰਟੀ ਵਿੱਚ ਜਿਵੇਂ ਕਿ ਮਾਝਾਂ ਮਾਲਵਾ ਤੇ ਦੁਆਬਾ ਵਿੱਚ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਆਪਣੇ ਉਮੀਦ ਵਾਰ ਮੈਦਾਨ ਵਿੱਚ ਉਤਾਰਨੇ ਸੁਰੂ ਕਰ ਦਿੱਤੇ ਨੇ। ਮਾਝੇ ਦੀ ਧਰਤੀ ਤੇ ਪਾਰਟੀ ਬੁਲੰਦੀਆਂ ਵੱਲ ਵੱਧ ਰਹੀ ਹੈ ਗੁਰਵਿੰਦਰ ਸਿੰਘ ਕਾਹਲਵਾਂ ਪ੍ਧਾਨ ਮਾਝਾਂ ਜੌਨ ਪਾਰਟੀ ਦੀਆਂ ਜੜਾਂ ਮਾਝੇ ਵਿੱਚ ਪੂਰੀ ਮਿਹਨਤ ਨਾਲ ਸਾਥੀਆਂ ਸਮੇਤ ਦਿਨ ਰਾਤ ਕਰਕੇ ਤਰੱਕੀ ਕਰ ਰਹੇ ਨੇ। ਪਾਰਟੀ ਵਿੱਚ ਹਰ ਇੱਕ ਵਰਕਰ ਨੂੰ ਸਮੇ ਸਮੇਂ ਸਿਰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਪ੍ਧਾਨ ਮਾਝਾਂ ਜੌਨ ਗੁਰਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਪਾਰਟੀ ਹਰ ਧਰਮ ਦਾ ਸਤਿਕਾਰ ਕਰਦੀ ਹੈ। ਹੋਣਹਾਰ ਵਰਕਰਾਂ ਨੂੰ ਮੈਂ ਆਪ ਵੀ ਸਮੇਂ ਸਿਰ ਆਪਣੇ ਸਾਥੀਆਂ ਨੂੰ ਮਾਨ ਸਨਮਾਨ ਦਿਵਾਵਾਂਗਾ । ਗੁਰਵਿੰਦਰ ਕਾਹਲਵਾਂ ਨੇ ਕਿਹਾ ਕਿ ਮਾਝੇਂ ਵਿੱਚ ਨਵੇਂ ਆਏ ਵਰਕਰਾਂ ਨੂੰ ਪਾਰਟੀ ਵੱਲੋਂ ਨਿਵਾਜਿਆ ਜਾਵੇਗਾ। ਪਾਰਟੀ ਦਾ ਪੱਲਾਂ ਦਿਨੋਂ ਦਿਨ ਭਾਰੀ ਹੋ ਰਿਹਾ ਹੈ। ਤੇ ਕਿਹਾ ਕਿ ਹਰ ਵਰਕਰ ਅੰਦਰ ਚਾਅ ਤੇ ਖੁਸੀ ਹੁੰਦੀ ਹੈ। ਜਦੋਂ ਵਰਕਰ ਮਿਹਨਤ ਕਰੇ ਤੇ ਉਸ ਪਾਰਟੀ ਵੱਲੋਂ ਤਰੱਕੀ ਦੇ ਕੇ ਨਿਵਾਜਿਆ ਜਾਵੇ। ਮਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਨੇ ਹਲਕਾ ਪੱਟੀ ਤੋ MLA ਦੀ ਸੀਟ ਲੜਨ ਦਾ ਉਮੀਦਵਾਰ ਚੁਣ ਕੇ ਮੈਨੂੰ ਮਾਣ ਬਖਸਿਆ ਹੈਂ। ਮਨਜੀਤ ਸਿੰਘ ਸੇਖੋਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਝੋਲੀ ਵਿੱਚ ਪੱਟੀ ਤੋ ਸੀਟ ਪਾਵਾਂਗਾ। ਮੈਂ ਹਰ ਇੱਕ ਗਰੀਬ ਆਦਮੀ ਦੀਆਂ ਭਾਵਨਾਵਾਂ ਸਮਝਦਾ ਹਾਂ। ਗੁਰੀ ਸੇਖੋਂ ਨੇ ਕਿਹਾ ਕਿ ਪਾਰਟੀ ਨੇ ਸਾਨੂੰ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਹੈਂ ਅਸੀਂ ਤਹਿ ਦਿਲੋਂ ਪ੍ਧਾਨ ਮਾਝਾਂ ਜੌਨ ਗੁਰਵਿੰਦਰ ਸਿੰਘ ਕਾਹਲਵਾਂ ਤੇ ਪਾਰਟੀ ਦਾ ਧਨਵਾਦ ਕਰਦੇ ਹਾਂ। ਇਸ ਮੌਕੇ ਜਿਲਾਂ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਛਾਪੜੀ ਸਾਹਿਬ ਨੇ ਕਿਹਾ ਕਿ ਇਹ ਪਾਰਟੀ ਪਾਰਟੀ ਨਹੀਂ ਗਰੀਬ ਲੋਕਾਂ ਦਾ ਪਰਿਵਾਰ ਹੈਂ ਲੋਕ ਵੱਧ ਚੜ ਕੇ ਸੇਖੋਂ ਦਾ ਸਾਥ ਦਿਉ। ਜਿਨ੍ਹਾਂ ਨੇ ਭੁੱਖ ਨਹੀਂ ਵੇਖੀ ਉਹਨਾਂ ਨੂੰ ਕੀ ਪਤਾ ਭੁੱਖ ਕੀ ਹੁੰਦੀ ਹੈਂ। ਇਸ ਮੌਕੇ ਤੇ ਜਿਲਾਂ ਖਜ਼ਾਨਚੀ ਭਗਵਾਨ ਸਿੰਘ ਢੋਟੀਆਂ ਕੁਲਵੰਤ ਕੌਰ ਧੁੰਨ ਪਰਮਜੀਤ ਕੌਰ ਆਸਲ ਖੁਸੀ ਪੱਟੀ ਪੇ੍ਮ ਸਿੰਘ ਪੱਟੀ ਜਰਨੈਲ ਸਿੰਘ ਜੱਲੋਕੇ ਮੌਜੂਦ ਸਨ I