ਜਲੰਧਰ (ਪੰਜਾਬ ਦੈਨਿਕ ਨਿਊਜ਼) ਮਾਸਟਰ ਸ੍ਰੀ ਲੈਂਬਰ ਦਾਸ ਜੋ ਕਿ 28 ਨਵੰਬਰ 2021 ਨੂੰ ਅਕਾਲ ਚਲਾਨਾ ਕਰ ਗਏ ਨੇ ਉਨ੍ਹਾਂ ਦੀ ਅੰਤਿਮ ਅਰਦਾਸ ਤੇ ਭੋਗ 7 ਦਸੰਬਰ ਦਿਨ ਮੰਗਲਵਾਰ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਧੰਨੋਵਾਲੀ ਵਿੱਚ ਹੋਵੇਗੀ I ਉਨ੍ਹਾਂ ਦੇ ਅਕਾਲ ਚਲਾਣਾ ਕਰਨ ਤੇ ਜਿਥੇ ਪਰਿਵਾਰਿਕ ਮੈਂਬਰਾਂ ਅਤੇ ਸਕੇ ਸੰਬੰਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ,ਮਾਸਟਰ ਜੀ ਨੇ ਆਪਣਾ ਸਮੁੱਚਾ ਜੀਵਨ ਖੇਡਾਂ ਅਤੇ ਸਮਾਜਿਕ ਕੰਮਾਂ ਨੂੰ ਸਮਰਪਿਤ ਕੀਤਾ, 42 ਸਾਲ P.T.I (NFC) ਵਿੱਚ ਮਿਹਨਤ ਅਤੇ ਈਮਾਨਦਾਰੀ ਨਾਲ ਸੇਵਾਵਾਂ ਦਿੱਤੀਆਂ I ਮਾਸਟਰ ਜੀ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀਆਂ ਨੂੰ ਹਾਕੀ ਖਿਡਾਉਣ ਦਾ ਮਾਣ ਪ੍ਰਾਪਤ ਕੀਤਾ I ਓਲੰਪੀਅਨ ਸੁਰਿੰਦਰ ਸਿੰਘ ਸੋਢੀ (ਰਿਟਾਇਰਡ) ਆਈ ਜੀ ,ਓਂਕਾਰ ਸਿੰਘ, ਮਹਿੰਦਰ ਸਿੰਘ, ਦਵਿੰਦਰ ਸਿੰਘ ਗਰਚਾ ਸਾਬਕਾ ਐੱਸਐੱਸਪੀ ਨੂੰ ਖਿਡਾਉਣ ਅਤੇ ਗੁਰੂ ਹੋਣ ਦਾ ਮਾਣ ਪ੍ਰਾਪਤ ਹੋਇਆ I ਉਨ੍ਹਾਂ ਦੇ ਦੋਨੋਂ ਪੁੱਤਰ ਕ੍ਰਿਸ਼ਨ ਕੁਮਾਰ ਜੁਆਇੰਟ ਸੈਕਟਰੀ ਐੱਮ ਈ ਐੱਸ ਵਰਕਰ ਯੂਨੀਅਨ ਪੰਜਾਬ ਅਤੇ ਜਗਦੀਪ ਕੁਮਾਰ ਲੈਕਚਰਾਰ, ਵਾਈਸ ਪ੍ਰਧਾਨ ,ਐਸ,ਸੀ, ਬੀਸੀ ਯੂਨੀਅਨ ਪੰਜਾਬ ਨੇ ਦੱਸਿਆ ਕਿ 7 ਦਸੰਬਰ ਨੂੰ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਧੰਨੋਵਾਲੀ ਵਿੱਚ 1 ਵਜੇ ਹੋਵੇਗੀ I ਉਨ੍ਹਾਂ ਦੱਸਿਆ ਕਿ ਮਾਸਟਰ ਲੈਂਬਰ ਦਾਸ ਜੀ ਨੇ ਰਿਟਾਇਰਮੈਂਟ ਤੋਂ ਬਾਅਦ ਆਪਣਾ ਪੂਰਾ ਜੀਵਨ ਸਮਾਜਿਕ ਅਤੇ ਧਾਰਮਿਕ ਕੰਮਾਂ ਨੂੰ ਸਮਰਪਿਤ ਕਰ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਵੀ ਕੀਤੀ I ਮਾਸਟਰ ਜੀ ਦੇ ਜਾਣ ਦੇ ਮਗਰੋਂ ਸਮਾਜਿਕ ,ਰਾਜਨੀਤਿਕ, ਧਾਰਮਿਕ ਲੋਕ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਕਦੇ ਵੀ ਭੁੱਲ ਨਹੀਂ ਪਾਉਣਗੇ I ਪੰਜਾਬ ਦੈਨਿਕ ਨਿਊਜ਼ ਦੀ ਪੂਰੀ ਟੀਮ ਉਨ੍ਹਾਂ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਿਕ ਸਮੱਸਿਆ ਨਾਲ ਦੁੱਖ ਦਾ ਪ੍ਰਗਟਾਵਾ ਕਰਦੀ ਹੈ (ਓਮ ਸ਼ਾਂਤੀ ਓਮ)

