







ਆਦਮਪੁਰ ਪੰਜਾਬ ਦੈਨਿਕ ਨਿਊ (ਲੱਭਦੀਪ ਬੈਂਸ) ਵਿਧਾਨਸਭਾ ਹਲਕਾ ਆਦਮਪੁਰ ਵਿਖੇ ਡਾ. ਅੰਬੇਡਕਰ ਫਾਊਂਡੇਸ਼ਨ (ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ) ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਦੇ ਦਫਤਰ ਵਿਖੇ ਦਬੇ ਕੁਚਲੇ, ਪਛੜੇ ਲੋਕਾਂ ਤੇ ਗਰੀਬਾਂ ਦੇ ਮਸੀਹਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਵਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 66ਵਾਂ ਪ੍ਰੀਨਿਰਵਾਣ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਮੁੱਖ ਤੌਰ ਤੇ ਸ਼ਾਮਿਲ ਹੋਏ। ਭਾਜਪਾ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਅਰੁਣ ਸ਼ਰਮਾ, ਰਾਜੀਵ ਪਾਂਜਾ, ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੀ ਜਨਰਲ ਸਕੱਤਰ ਸੁਰਿੰਦਰ ਕੌਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਬਾਬਾ ਸਾਹਿਬ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਭੀਮ ਰਾਓ ਡਾ. ਅੰਬੇਡਕਰ ਜੀ ਨੇ ਆਪਣੀ ਸਾਰੀ ਜ਼ਿੰਦਗੀ ਗਰੀਬ, ਪਛੜੇ ਤੇ ਬੇਸਹਾਰਾ ਸਮਾਜ ਦੇ ਲੋਕਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਲਗਾ ਦਿੱਤੀ ਉਨ੍ਹਾਂ ਕਿਹਾ ਡਾ. ਅੰਬੇਡਕਰ ਜੀ ਦੇ ਗਰੀਬ ਸਮਾਜ ਦੇ ਉਥਾਨ ਲਈ ਕੀਤੇ ਗਏ ਕਾਰਜ ਨਾ ਭੁੱਲਣ ਵਾਲੇ ਹਨ ਸਾਨੂੰ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ। ਅਰੁਣ ਸ਼ਰਮਾ, ਰਾਜੀਵ ਪਾਂਜਾ ਤੇ ਸੁਰਿੰਦਰ ਕੌਰ ਨੇ ਵੀ ਵਿਧਾਨ ਸਭਾ ਹਲਕਾ ਆਦਮਪੁਰ ਦੇ ਚਾਰੇ ਮੰਡਲਾਂ ਤੋਂ ਆਏ ਪਾਰਟੀ ਦੇ ਸੀਨੀਅਰ ਅਹੁੱਦੇਦਾਰਾ ਅਤੇ ਵਰਕਰਾਂ ਨੂੰ ਬਾਬਾ ਸਾਹਿਬ ਵਲੋਂ ਸਮਾਜ ਪ੍ਰਤੀ ਕੀਤੇ ਸੰਘਰਸ਼ ਤੇ ਚਾਨਣਾ ਪਾਉਂਦਿਆ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਮਨਜੀਤ ਬਾਲੀ ਨੇ ਭਾਰਤ ਸਰਕਾਰ ਵਲੋਂ ਡਾ ਅੰਬੇਡਕਰ ਫਾਊਂਡੇਸ਼ਨ ਦੇ ਜ਼ਰੀਏ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਵਾਰੇ ਆਏ ਹੋਏ ਵਰਕਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਕੇਂਦਰ ਸਰਕਾਰ ਦੀ ਲੋੜਬੰਦ ਲੋਕਾ ਲਈ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਜ਼ਰੂਰਤਮੰਦ ਇਨਾਂ ਸਕੀਮਾਂ ਦਾ ਲਾਭ ਲੈਣ ਉਨਾਂ ਕਿਹਾ ਕਿ ਇਹੀ ਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਮੰਡਲ ਪ੍ਰਧਾਨ ਸ਼ਿਵਾ ਸੰਗਰ ਨੇ ਆਏ ਹੋਏ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਾਲ ਗੁਪਤਾ, ਮੰਡਲ ਪ੍ਰਧਾਨ ਇੰਦਰਜੀਤ ਮਹਿਤਾ, ਪ੍ਰਸ਼ੋਤਮ ਗੋਗੀ ਮੈਂਬਰ ਓਬੀਸੀ ਮੋਰਚਾ ਪੰਜਾਬ, ਪਵਨ ਭੱਟੀ ਜ਼ਿਲਾ ਪ੍ਰਧਾਨ ਐਸ਼ ਸੀ ਮੋਰਚਾ, ਸੰਦੀਪ ਵਰਮਾ ਜ਼ਿਲ੍ਹਾ ਪ੍ਰਧਾਨ ਓਬੀਸੀ ਮੋਰਚਾ, ਵਿਪੁਲ ਸ਼ਰਮਾ ਜ਼ਿਲ੍ਹਾ ਪ੍ਰਧਾਨ ਯੂਵਾ ਮੋਰਚਾ, ਅਮਿਤ ਸਹੋਤਾ, ਪ੍ਰੇਮ ਬੇਰੀ, ਧਰਮਵੀਰ ਸ਼ਰਮਾ, ਐਡਵੋਕੇਟ ਕ੍ਰਿਸ਼ਨ ਸ਼ਰਮਾ, ਬਲਜਿੰਦਰ ਬੱਲੀ, ਥਾਣਾ, ਬਲਜੀਤ ਕੁਮਾਰ, ਪਰਵਿੰਦਰ ਸਿੰਘ ਆਦਿ ਹਾਜ਼ਰ ਸਨ।










