


ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੀਆਂ ਖਿਡਾਰਨਾਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿੱਚ ਆਪਣੀ ਸਰਦਾਰੀ ਸਾਬਤ ਕਰ ਦਿੱਤੀ। ਸਕੂਲ ਦੀਆਂ ਜੂਡੋ ਖਿਡਾਰਨਾਂ ਨੇ ਅੰਡਰ-14, ਅੰਡਰ-17 ਅਤੇ ਅੰਡਰ-19 ਤਿੰਨੋਂ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਲ ਓਵਰ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵੱਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ ਪ੍ਰਿੰਸੀਪਲ ਯੋਗੇਸ਼ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਕਰਵਾਏ ਗਏ। ਸਮਾਪਤੀ ਸਮਾਰੋਹ ਵਿੱਚ ਸ੍ਰੀਮਤੀ ਚਕਸ਼ੂ (ਬੈਂਕ ਮੈਨੇਜ) ਬੈਂਕ ਆਫ ਇੰਡੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਜੂਡੋ ਦੇ ਸਾਬਕਾ ਨੈਸ਼ਨਲ ਗੋਲਡ ਮੈਡਲਿਸਟ ਖਿਡਾਰੀ ਰਵਨੀਤ ਚੌਧਰੀ, ਸਹਾਇਕ ਇੰਜੀਨਿਅਰ ਪੰਜਾਬ ਬਿਜਲੀ ਬੋਰਡ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।ਮੁੱਖ ਮਹਿਮਾਨ ਦਾ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ, ਲੈਕਚਰਾਰ ਸਰੀਰਕ ਸਿੱਖਿਆ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਖੁਰਲਾ ਕਿੰਗਰਾ ਨੇ ਦੂਜਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ-17 ਲੜਕੀਆਂ ਵਿੱਚ ਵੀ ਲਾਡੋਵਾਲੀ ਰੋਡ ਸਕੂਲ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਨਹਿਰੂ ਗਾਰਡਨ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੱਲ੍ਹਣ ਨੇ ਤੀਜਾ ਸਥਾਨ ਹਾਸਲ ਕੀਤਾ।ਅੰਡਰ-19 ਲੜਕੀਆਂ ਦੇ ਵਰਗ ਵਿੱਚ ਵੀ ਲਾਡੋਵਾਲੀ ਰੋਡ ਸਕੂਲ ਨੇ ਪਹਿਲਾ ਸਥਾਨ ਹਾਸਲ ਕਰਕੇ ਤਿੰਨੋਂ ਵਰਗਾਂ ਵਿੱਚ ਚੈਂਪੀਅਨ ਬਣਨ ਦੀ ਇਤਿਹਾਸਕ ਪ੍ਰਾਪਤੀ ਆਪਣੇ ਨਾਮ ਕੀਤੀ। ਤੱਲ੍ਹਣ ਨੇ ਦੂਜਾ ਅਤੇ ਖਾਲਸਾ ਸਕੂਲ ਅੱਟਾ ਨੇ ਤੀਜਾ ਸਥਾਨ ਹਾਸਲ ਕੀਤਾ। ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਦੇ -40 ਕਿਲੋ ਵਰਗ ਵਿੱਚ ਪ੍ਰੀਆ ਨੇ ਪਹਿਲਾ ਸਥਾਨ, ਸੋਹਾਣੀ ਨੇ ਦੂਜਾ ਅਤੇ ਸਾਲੂ ਤੇ ਅਵਨੀਤ ਨੇ ਤੀਜਾ ਸਥਾਨ ਹਾਸਲ ਕੀਤਾ। -44 ਕਿਲੋ ਵਰਗ ਵਿੱਚ ਖਨਕ ਪਹਿਲੇ, ਰਿਆ ਕੁਮਾਰੀ ਦੂਜੇ ਅਤੇ ਲਵਲੀਨ ਕੌਰ ਤੇ ਕਮਲਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ।-48 ਕਿਲੋ ਵਰਗ ਵਿੱਚ ਅੰਸਿਕਾ ਕੁਮਾਰੀ ਨੇ ਪਹਿਲਾ, ਦੀਪਾਜਲੀ ਨੇ ਦੂਜਾ ਅਤੇ ਜਸਰੀਨਾ ਸੁੰਦਰ ਤੇ ਦਿਕਸਾ ਨੇ ਤੀਜਾ ਸਥਾਨ ਹਾਸਲ ਕੀਤਾ। -52 ਕਿਲੋ ਵਰਗ ਵਿੱਚ ਤ੍ਰਿਪਤੀ ਨੇ ਪਹਿਲਾ, ਕੰਚਨ ਨੇ ਦੂਜਾ ਅਤੇ ਅਵੀਸੀ ਸ਼ਰਮਾ ਤੇ ਮਹਿਵਿਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ I ਮੁਕਾਬਲਿਆਂ ਦੇ ਸਫਲ ਸੰਚਾਲਨ ਲਈ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ, ਅੰਤਰਰਾਸ਼ਟਰੀ ਜੂਡੋ ਰੈਫਰੀ ਅਤੇ ਸਹਾਇਕ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਭੂਮਿਕਾ ਸ਼ਲਾਘਾਯੋਗ ਰਹੀ। ਰੈਫਰੀ ਵਜੋਂ ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਸੁਲਿੰਦਰ ਸਿੰਘ, ਸੰਦੀਪ, ਆਸ਼ਾ ਰਾਣੀ, ਪਵਨ, ਨੀਸ਼ਾ ਬਾਲਾ ਅਤੇ ਪ੍ਰੀਆ ਨੇ ਸੇਵਾਵਾਂ ਨਿਭਾਈਆਂ।ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੁਰਿੰਦਰ ਕੁਮਾਰ ਵੱਲੋਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਸਤਵਿੰਦਰ ਕੌਰ, ਪ੍ਰਭਜੋਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਸਤਾਰ ਮੁਹੰਮਦ ਸਮੇਤ ਹੋਰ ਅਧਿਆਪਕ ਅਤੇ ਖੇਡ ਪ੍ਰੇਮੀ ਹਾਜ਼ਰ ਸਨ। ਲਾਡੋਵਾਲੀ ਰੋਡ ਸਕੂਲ ਦੀਆਂ ਧੀਆਂ ਦੀ ਇਸ ਸ਼ਾਨਦਾਰ ਤੀਹਰੀ ਜਿੱਤ ਨੇ ਜੂਡੋ ਦੇ ਖੇਤਰ ਵਿੱਚ ਸਕੂਲ ਦੀ ਮਜ਼ਬੂਤ ਪਛਾਣ ਨੂੰ ਹੋਰ ਪੱਕਾ ਕਰ ਦਿੱਤਾ ਹੈ।
MUNISH TOKHI