ਜਲੰਧਰ, ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ): ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਨੇ ਕੁਝ ਦਿਨ ਪਹਿਲਾਂ ਮਿਲੀ ਪੁਲਿਸ ਸੁਰੱਖਿਆ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਫੇਸਬੁੱਕ ਪੋਸਟ ਰਾਹੀਂ ਸਾਂਝੀ ਕੀਤੀ।ਅਰੋੜਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ, “ਜਿਹੜੀ ਪੁਲਿਸ ਮੇਰੇ ਬਾਲਾ ਜੀ ਦੇ ਕੰਮ ਦੇ ਵਿੱਚ ਵਿਘਨ ਪਾਉਂਦੀ ਹੈ, ਉਸ ਪੁਲਿਸ ਦੀ ਸੁਰੱਖਿਆ ਮੈਨੂੰ ਨਹੀਂ ਚਾਹੀਦੀ।” ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਮਾਹੌਲ ਵਿੱਚ ਚਰਚਾ ਤੇ ਤਕਰਾਰ ਤੇਜ਼ ਹੋ ਗਈ ਹੈ।ਇਸ ਮਾਮਲੇ ਨੇ ਰਾਜਨੀਤਿਕ ਪੱਧਰ ‘ਤੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ ਅਤੇ ਵੱਖ-ਵੱਖ ਧਿਰਾਂ ਵੱਲੋਂ ਇਸ ‘ਤੇ ਪ੍ਰਤੀਕਿਰਿਆਵਾਂ ਆਉਣ ਲੱਗ ਪਈਆਂ ਹਨ। ਕੁਝ ਲੋਕ ਇਸਨੂੰ ਸਰਕਾਰ ‘ਤੇ ਸਵਾਲ ਉਠਾਉਣ ਵਜੋਂ ਦੇਖ ਰਹੇ ਹਨ, ਜਦਕਿ ਹੋਰ ਇਸਨੂੰ ਧਾਰਮਿਕ ਭਾਵਨਾਵਾਂ ਨਾਲ ਜੋੜ ਕੇ ਵੀ ਵੇਖ ਰਹੇ ਹਨ।ਮਾਮਲੇ ਨੂੰ ਲੈ ਕੇ ਅਗਲੇ ਦਿਨਾਂ ਵਿੱਚ ਹੋਰ ਸਿਆਸੀ ਤਪਸ਼ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
MUNISH TOKHI