



ਲੁਧਿਆਣਾ, 14 ਸਤੰਬਰ (ਪੰਜਾਬ ਦੈਨਿਕ ਨਿਊਜ਼) ਲੁਧਿਆਣਾ ਵਿੱਚ ਕੱਲ੍ਹ ਸ਼ਾਮ ਦੇਰ ਨਾਲ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਦੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਪੁੱਤਰ ਅਜੈਪ੍ਰੀਤ ਸਿੰਘ ਬੈਂਸ ਦੇ ਨਾਲ ਮਿਲਕੇ ਆਪਣੇ ਹੀ ਭਰਾ ਪਰਮਜੀਤ ਸਿੰਘ ਬੈਂਸ ਅਤੇ ਭਤੀਜੇ ਉੱਤੇ ਗੋਲੀਆਂ ਚਲਾ ਬੈਠੇ। ਗੋਲੀਆਂ ਦੀ ਬਰਸਾਤ ਕਾਰ ਉੱਤੇ ਹੋਈ ਅਤੇ ਦੋਵੇਂ ਪਿਤਾ-ਪੁੱਤਰ ਬਹੁਤ ਨਜ਼ਦੀਕੀ ਮੌਤ ਤੋਂ ਬਚੇ। ਖੁਫ਼ੀਆ ਸ੍ਰੋਤਾਂ ਮੁਤਾਬਕ, ਇਸ ਖੂਨੀ ਹਮਲੇ ਦੇ ਪਿੱਛੇ ਪਰਿਵਾਰਕ ਜਾਇਦਾਦੀ ਵਿਵਾਦ ਮੁੱਖ ਕਾਰਣ ਦੱਸਿਆ ਜਾ ਰਿਹਾ ਹੈ।ਘਟਨਾ ਦੀ ਖ਼ਬਰ ਫੈਲਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਵਿੱਚ ਸਿਆਸੀ ਪਰਿਵਾਰ ਦੀ ਢਹਿ ਰਹੀ ਛਵਿ ’ਤੇ ਸਵਾਲ ਖੜੇ ਹੋ ਰਹੇ ਹਨ। ਲੋਕ ਕਹਿ ਰਹੇ ਹਨ ਕਿ ਜੋ ਵਿਧਾਇਕ ਕਦੇ ਜਨਤਾ ਦੀ ਆਵਾਜ਼ ਬਣਦੇ ਸਨ, ਉਹ ਅੱਜ ਆਪਣੇ ਹੀ ਖੂਨ ਖ਼ਿਲਾਫ਼ ਹਥਿਆਰ ਚੁੱਕ ਬੈਠੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਿਮਰਜੀਤ ਬੈਂਸ ਤੇ ਉਸਦੇ ਪੁੱਤਰ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
