ਜਲੰਧਰ (ਪੰਜਾਬ ਦੈਨਿਕ ਨਿਊਜ਼) ਆਮ ਆਦਮੀ ਪਾਰਟੀ ਸਰਕਾਰ ਦੁਆਰਾ ਬੇਅਦਬੀ ਬਿਲ ਵਿੱਚ ਰਵਿਦਾਸੀਆ ਸਮਾਜ ਅਤੇ ਵਾਲਮੀਕਿ ਸਮਾਜ ਦੇ ਗ੍ਰੰਥਾਂ ਦੀ ਅਨਦੇਖੀ ਦੁਆਰਾ ਦਲਿਤ ਵਿਰੋਧੀ ਪੰਜਾਬ ਦੀ ਸਰਕਾਰ ਦੀ ਅਸਲ ਤਸਵੀਰ ਬਾਰੇ ਜਲੰਧਰ ਵਿਖੇ ਪ੍ਰੈਸ ਵਾਰਤਾ ਦੌਰਾਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਦਲਿਤ ਡਿਪਟੀ ਸੀਐਮ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਕਿਉਂ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਇਸ ਬਿੱਲ ਦੇ ਵਿੱਚ ਬਾਕੀ ਧਾਰਮਿਕ ਸਥਾਨਾਂ ਅਤੇ ਬਾਕੀ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੈ ਪਰ ਦਲਿਤਾਂ ਦੇ ਧਾਰਮਿਕ ਸਥਾਨ ਪਵਿੱਤਰ ਗ੍ਰੰਥ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਦੀ ਮੂਰਤੀ ਭਗਤ ਕਬੀਰ ਜੀ ਦੀ ਮੂਰਤੀ ਭਗਤ ਕਬੀਰ ਜੀ ਦੀ ਬਾਣੀ ਗ੍ਰੰਥ ਅਤੇ ਭਗਵਾਨ ਸ੍ਰੀ ਵਾਲਮੀਕ ਜੀ ਦੀ ਮੂਰਤੀ ਅਤੇ ਧਾਰਮਿਕ ਗ੍ਰੰਥ ਦੀ ਬੇਅਦਬੀ ਲਈ ਸਜ਼ਾ ਦੇ ਲਈ ਕੁਝ ਵੀ ਨਹੀਂ ਲਿਖਿਆ ਗਿਆ। ਉਹਨਾਂ ਕਿਹਾ ਹੈ ਕਿ ਸਾਰੇ ਧਰਮ ਬਰਾਬਰ ਹਨ ਅਤੇ ਇਸ ਬਿੱਲ ਦੇ ਵਿੱਚ ਦਲਿਤਾਂ ਦੇ ਧਾਰਮਿਕ ਅਸਥਾਨ ਅਤੇ ਗ੍ਰੰਥਾਂ ਦੇ ਬਾਰੇ ਵੀ ਗੱਲ ਹੋਣੀ ਜਰੂਰੀ ਸੀ ਜੋ ਕਿ ਨਹੀਂ ਕੀਤੀ ਗਈ ਉਹਨਾਂ ਪੁਰਜ਼ੋਰ ਤੌਰ ਤੇ ਮੰਗ ਕੀਤੀ ਹੈ ਕਿ ਵੀ ਬੇਅਦਬੀ ਬਿਲਕੁਲ ਪਾਸ ਹੋਣਾ ਚਾਹੀਦਾ ਹੈ ਪਰ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ।ਇਸ ਮੌਕੇ ਤੇ ਭਾਜਪਾ ਨੇਤਾਵਾਂ ਦੇ ਨਾਲ ਭਾਜਪਾ ਮੰਡਲ 17 ਦੇ ਪ੍ਰਧਾਨ ਸਾਗਰ ਜੌਰਜ ਵੀ ਮੌਜੂਦ ਸਨ I
