ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਕੇ.ਸੀ.ਐੱਲ. ਇੰਸਟੀਚਿਊਟ ਆਫ਼ ਲਾਅਜ਼, ਜਲੰਧਰ ਦੇ 7 ਲਾਇਲਪੁਰ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜਲੰਧਰ ਦੇ 3 ਵਿਦਿਆਰਥੀਆਂ ਨੂੰ ‘ਜੱਟ ਸਿੱਖ ਕੌਸਲ, ਜਲੰਧਰ’ ਵੱਲੋਂ ਅਕਾਦਮਿਕ ਪ੍ਰਾਪਤੀਆਂ ਕਰਕੇ ਸਕਾਲਰਸ਼ਿਪ ਦਿੱਤੇ ਗਏ। ਇਸ ਸਮਾਗਮ ਦੇ ਮੁੱਖ ਮਹਿਮਾਨ ਬਲਬੀਰ ਸਿੰਘ ਢਿੱਲੋਂ (ਸੀਨੀਅਰ ਡਿਪਟੀ ਮੇਅਰ, ਨਗਰ ਨਿਗਮ ਜਲੰਧਰ) ਸਨ। ਇਨ੍ਹਾਂ ਤੋਂ ਇਲਾਵਾ ਕਾਲਜ ਗਵਰਨਿੰਗ ਕੌਸਲ ਦੇ ਸੰਯੁਕਤ ਸਕੱਤਰ ਜਸਪਾਲ ਸਿੰਘ ਵੜੈਚ, ਜੱਟ ਸਿੱਖ ਕੌਸਲ ਦੇ ਡਾ. ਐੱਚ.ਐੱਸ. ਮਾਨ (ਪ੍ਰਧਾਨ), ਜਗਵਿੰਦਰ ਕੌਰ ਦਿਓਲ (ਲਾਇਫ਼ ਮੈਂਬਰ), ਸੁਖਵਿੰਦਰ ਸਿੰਘ ਲਾਲੀ (ਫਾਊਂਡਰ ਮੈਂਬਰ), ਸੁਖਬਹਾਰ ਸਿੰਘ (ਸਕੱਤਰ), ਕਰਨਲ ਭੁਪਿੰਦਰ ਸਿੰਘ ਸ਼ਾਹੀ (ਮੈਂਬਰ), ਭੁਪਿੰਦਰ ਸਿੰਘ ਸ਼ੇਖੋਂ (ਮੈਂਬਰ),ਗੁਲਬਹਾਰ ਸਿੰਘ (ਮੈਂਬਰ),ਧਰਮਿੰਦਰ ਸਿੰਘ ਚਾਹਲ (ਮੈਂਬਰ) ਅਤੇ ਕਾਲਜ ਪ੍ਰਿੰਸੀਪਲ ਡਾ. ਦਲਜੀਤ ਰਿਆਤ ਆਦਿ ਹਾਜ਼ਰ ਸਨ। ਡਾ. ਐੱਚ.ਐੱਸ. ਮਾਨ ਹੋਰਾਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਇਹ ਗ਼ੈਰ ਸਰਕਾਰੀ ਸੰਸਥਾ ‘ਜੱਟ ਸਿੱਖ ਕੌਂਸਲ’ ਹਰ ਸਾਲ ਜ਼ਰੂਰਤਮੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਕਰਦੀ ਹੈ।
