







ਜਲੰਧਰ /ਪਤਾਰਾ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 106ਵਾਂ ਜਨਮ ਦਿਹਾੜਾ ਪਿੰਡ ਜੈਤੇਵਾਲੀ ‘ਚ ਸਥਿਤ ਆਪ ਸਰਕਾਰ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ ਸਵੇਰੇ 10:30 ਵਜੇ ਸਮੂਹ ਸੰਗਤਾਂ ਪਿੰਡ ਦੇ ਗੇਟ ‘ਤੋਂ ਭੱਤਾ ( ਪਰੌਂਠੇ ) ਲੈ ਕੇ ਦਰਬਾਰ ਵਿਖੇ ਇਕੱਤਰ ਹੋਣ ਉਪਰੰਤ ਦਰਬਾਰ ਵਿਖੇ ਪਹੁੰਚੀਆਂ । ਇਸ ਦੌਰਾਨ ਸੰਗਤਾ ਵਲੋਂ ਮਹਾਂਪੁਰਖਾਂ ਦੀ ਵਡਿਆਈ ਦੇ ਗੀਤ ਗਾਉਂਦਿਆਂ ਸ਼ਬਦ ਕੀਰਤਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਉਪਰੰਤ ਆਪ ਸਰਕਾਰ ਜੀ ਦੇ ਜਨਮ ਦਿਵਸ ਦੇ ਸੰਬੰਧ ‘ਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਗੁਰੂ ਮਹਾਰਾਜ ਜੀ ਦੇ ਚਰਨਾਂ ‘ਚ ਸਮੂਹ ਸੰਗਤਾਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ।
ਪੰਜਾਬ ਦੈਨਿਕ ਨਿਊਜ਼ ਨਾਲ ਗੱਲਬਾਤ ਕਰਦਿਆ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ ਮਹਾਂਪੁਰਖਾਂ ਦੇ ਜਨਮਦਿਨ ਦੀ ਖੁਸ਼ੀ ‘ਚ ਇਸ ਵਾਰ ” ਖੂਨਦਾਨ-ਮਹਾਂਦਾਨ ” ਦੇ ਸਮਾਜ ਲਈ ਮਹੱਤਵ ਨੂੰ ਵੇਖਦਿਆਂ ਹੋਇਆਂ ਦਰਬਾਰ ਪ੍ਰਬੰਧਨ ਵਲੋਂ ਆਲ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਈਮਨ ਵਿਲਸਨ, ਡਾ. ਕੇ.ਐਸ.ਜੀ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਦੇ ਸਹਿਯੋਗ ਨਾਲ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਨੌਜਵਾਨ ਸੇਵਾਦਾਰਾਂ ਵਲੋਂ ਉਤਸ਼ਾਹ ਨਾਲ ਹਿੱਸਾ ਲੈਂਦਿਆ 30 ਯੁਨਿਟ ਖੂਨ ਦਾਨ ਕੀਤਾ ਗਿਆ । ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਜਲੰਧਰ ਸੁਸ਼ੀਲ ਕੁਮਾਰ ਰਿੰਕੂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ । ਇਸ ਦੌਰਾਨ ਗੱਲਬਾਤ ਕਰਦਿਆ ਉਨ੍ਹਾਂ ਮਹਾਂਪੁਰਖਾਂ ਦੇ ਜਨਮ ਦਿਹਾੜੇ ‘ਤੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਅਤੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਮਹਾਂਪੁਰਖਾਂ ਦੇ ਜਨਮਦਿਨ ਦੀ ਖੁਸ਼ੀ ‘ਚ ਦਰਬਾਰ ਪ੍ਰਬੰਧਨ ਵੱਲੋਂ ਸਮਾਜ ਸੇਵਾ ਹਿੱਤ ਖੂਨਦਾਨ ਕੈਂਪ ਦੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਖੂਨਦਾਨ ਜਿਹੇ ਮਹਾਦਾਨ ‘ਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ । ਇਸ ਮੌਕੇ ਤੇ ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਸਤਪਾਲ ਸਿੰਘ ਔਜਲਾ, ਹਰਜੀਤ ਸਿੰਘ ਢਿੱਲੋਂ, ਹੰਸ ਰਾਜ ਰਾਣਾ, ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ, ਰਾਮ ਸਰੂਪ ਪਵਾਰ, ਜਤਿੰਦਰਪਾਲ ਪਵਾਰ, ਸਾਬਕਾ ਸਰਪੰਚ ਰਛਪਾਲ ਸਿੰਘ ਫੌਜੀ, ਹਰਜਿੰਦਰ ਕੁਮਾਰ ਮਹਿਮੀ, ਰਾਕੇਸ਼ ਕੁਮਾਰ ਚੰਦੜ, ਮੰਗਤ ਰਾਮ ਪੁਆਰ ਅਤੇ ਮੱਖਣ ਲਾਲ ਚੋਪੜਾ ਸਮੇਤ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਮਹਾਂਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।










