ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ) ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਵਿਖੇ ਚੱਲ ਰਹੇ 10 ਰੌਜਾ ਐਨਸੀਸੀ ਟ੍ਰੇਨਿੰਗ ਕੈਂਪ ਦੌਰਾਨ ਅੱਜ ਅੰਮ੍ਰਿਤਸਰ ਦਿਹਾਤੀ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏਐਸਆਈ ਇੰਦਰ ਮੋਹਣ ਸਿੰਘ ਦੀ ਅਗਵਾਈ ਹੇਠ ਜੇਸੀ ਮੋਟਰ ਮਾਰੂਤੀ ਸਜੂਕੀ ਡਰਾਈਵਿੰਗ ਸਕੂਲ ਦੇ ਇੰਚਾਰਜ ਮੈਡਮ ਸ਼ੀਤਲ ਅਤੇ ਗੁਰਸੇਵਕ ਸਿੰਘ ਦੇ ਸਹਿਯੋਗ ਨਾਲ ਐਨਸੀਸੀ ਕੈਡਟਾ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ । ਮੈਡਮ ਸ਼ੀਤਲ ਨੇ ਐਨਸੀਸੀ ਕੈਡਟਾ ਨੂੰ ਟਰੈਫਿਕ ਸਾਈਨਾ ਬਾਰੇ ਵਿਸਥਾਰ ਸਹਿਤ ਦੱਸਿਆ । ਉਹਨਾਂ ਨੇ ਟਰੈਫਿਕ ਨਿਯਮਾਂ ਅਤੇ ਟਰੈਫਿਕ ਸਾਈਨ ਬੋਰਡਾਂ ਤੋਂ ਇਲਾਵਾ ਟਰੈਫਿਕ ਲਾਈਟਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਐਨਸੀਸੀ ਕੈਡਿਟਾ ਨੂੰ ਸੰਬੋਧਨ ਕਰਦਿਆਂ ਏ ਐਸ ਆਈ ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਤੋਂ ਜਾਗਰੂਕ ਕਰਨ ਦੇ ਲਈ ਟਰੈਫਿਕ ਐਜੂਕੇਸ਼ਨ ਸੈਲ ਦੀ ਸਥਾਪਨਾ ਕੀਤੀ ਗਈ ਜੋ ਕਿ ਸਕੂਲਾਂ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆ ਨੂੰ ਜਾਗਰੂਕ ਕਰਨ ਦਾ ਕੰਮ ਕਰਦਾ ਹੈ। ਇਸ ਮੌਕੇ ਉਹਨਾਂ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਹੋਣ ਵਾਲੇ ਜੁਰਮਾਨਿਆਂ ਵਾਲੇ ਵਿਸਥਾਰ p
ਸਹਿਤ ਦੱਸਿਆ । ਉਹਨਾ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਕਈ ਕੀਮਤੀ ਜਾਨਾ ਚਲੀਆਂ ਜਾਂਦੀਆਂ ਹਨ । ਨਿਯਮਾਂ ਦੀ ਪਾਲਨਾ ਕਰਕੇ ਅਸੀਂ ਇਹਨਾਂ ਜਾਨਾਂ ਨੂੰ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਅੱਜ ਕੈਂਪ ਦੇ ਦੌਰਾਨ ਪੰਜਾਬ ਫਾਇਰ ਸਰਵਿਸ ਦੀ ਟੀਮ ਵੱਲੋਂ ਅੱਗ ਬੁਝਾਉਣ ਦੇ ਵੱਖ-ਵੱਖ ਤਰੀਕਿਆਂ ਦਾ ਡੈਮੋ ਰਾਹੀਂ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕੀਤਾ ਗਿਆ। ਇਸ ਟੀਮ ਵਿੱਚ ਸਾਹਿਲ ਗਿੱਲ,ਅੰਮ੍ਰਿਤ ਯੁਵਰਾਜ ਸਿੰਘ,ਦਿਲਬਾਗ ਸਿੰਘ,ਸੰਦੀਪ ਕੁਮਾਰ ਫਾਇਰ ਸਰਵਿਸ ਮੈਂਬਰ ਹਾਜ਼ਰ ਸਨ । ਸਿਹਤ ਵਿਭਾਗ ਦੀ ਟੀਮ ਵੱਲੋਂ ਕੋਵਿਡ 19 ਦੇ ਸਬੰਧੀ ਜਾਣਕਾਰੀ ਅਤੇ ਬਚਾਓ ਦੇ ਤਰੀਕਿਆਂ ਬਾਰੇ ਦੱਸਿਆ ਗਿਆ।