ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ) ਸਮਾਜਿਕ ਨਿਆ ਅਤੇ ਅਧਿਕਾਰਤਾ ਮੰਤਰਾਲਿਆ ਭਾਰਤ ਸਰਕਾਰ ਵੱਲੋਂ ਅਡਿਪ ਯੋਜਨਾ ਦੇ ਅਧੀਨ ਦਿਵਿਆਂਗਜਨਾਂ ਨੂੰ ਫਰੀ ਸਹਾਇਕ ਉਪਕਰਨ ਵੰਡਣ ਲਈ ਇੰਸਟੀਚਿਊਟ ਆਫ ਟੈਕਸਟਾਈਲਜ਼ ਟੈਕਨੋਲੋਜੀ ਅੰਮ੍ਰਿਤਸਰ ਵਿਖੇ ਭਾਰਤੀ ਕ੍ਰਿਤਿਮ ਅੰਗ ਨਿਰਮਾਣ ਨਿਗਮ ਮੁਹਾਲੀ ਪੰਜਾਬ ਦੁਆਰਾ ਜਿਲਾ ਪ੍ਰਸ਼ਾਸਨ ਅਤੇ ਜ਼ਿਲਾ ਸਮਾਜਿਕ ਸੁਰੱਖਿਆ ਵਿਭਾਗ ਅੰਮ੍ਰਿਤਸਰ ਰਾਹੀਂ ਉਪਕਰਨ ਵੰਡ ਕੈਂਪ ਲਗਾਇਆ ਗਿਆ । ਇਸ ਕੈਂਪ ਦੇ ਵਿੱਚ ਦਿਵਿਆਂਗ ਜਨਾਂ ਦੀ ਮਦਦ ਕਰਨ ਲਈ ਸਕੂਲ ਆਫ ਐਮੀਨੈੱਸ ਛੇਹਰਟਾ ਅਤੇ ਇੰਸਟੀਚਿਊਟ ਆਫ ਟੈਕਸਟਾਈਲਜ਼ ਟੈਕਨੋਲੋਜੀ ਅੰਮ੍ਰਿਤਸਰ ਦੇ ਐਨਸੀਸੀ ਕੈਡਟਾ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਰਨਲ ਪੀਡੀਐਸ ਬੱਲ ਸੈਨਾ ਮੈਡਲ ਕਮਾਂਡਿੰਗ ਅਫਸਰ ਫਸਟ ਪੰਜਾਬ ਬਟਾਲੀਅਨ ਅੰਮ੍ਰਿਤਸਰ ਨੇ ਕਿਹਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ਼ ਸਤਲਾਣੀ ਸਾਹਿਬ ਵਿਖੇ ਚੱਲ ਰਹੇ ਦਸ ਰੋਜਾ ਐਨਸੀਸੀ ਟ੍ਰੇਨਿੰਗ ਕੈਂਪ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਇਸ ਉਪਕਰਨ ਵੰਡ ਸਮਾਗਮ ਵਿੱਚ ਭਾਗ ਲਿਆ ਐਨਸੀਸੀ ਕੈਡਟਾ ਦੁਆਰਾ ਲੋੜਵੰਦ ਦਿਵਿਆਂਗਾਂ ਦੀ ਤਨੋ ਮਨੋ ਸੇਵਾ ਕੀਤੀ ਗਈ। ਐਨਸੀਸੀ ਜਿੱਥੇ ਫੌਜ ਲਈ ਪਨੀਰੀ ਤਿਆਰ ਕਰਦੀ ਹੈ। ਉੱਥੇ ਨਾਲ ਹੀ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ ਪੈਦਾ ਕਰਨ ਦੇ ਲਈ ਸਮਾਜਿਕ ਭਲੇ ਦੇ ਕੰਮ ਵੀ ਕਰਦੀ। ਸਾਨੂੰ ਆਪਣੇ ਸਮਾਜ ਦੇ ਵਿੱਚ ਦੁਖੀ ਅਤੇ ਲੋੜਵੰਦਾਂ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ । ਅੱਜ ਦੇ ਵਿਦਿਆਰਥੀ ਹੀ ਕੱਲ ਦੇ ਨਾਗਰਿਕ ਹਨ। ਦਿਵਿਆਂਗ ਜਨਾਂ ਨੂੰ ਸਮਾਜ ਦੇ ਵਿੱਚ ਮਾਣ ਦਵਾਉਣ ਲਈ ਭਾਰਤ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਵਧੀਆ ਉਪਰਾਲਾ ਹੈ ਇਸ ਮੌਕੇ ਤੇ ਲੈਫਟੀਨੈਂਟ ਰਜੀਵ ਧਵਨ ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉੱਪਲ ਅਤੇ ਐਨਸੀਸੀ ਅਫਸਰ ਸੁਖਪਾਲ ਸਿੰਘ ਸੰਧੂ ਵੀ ਮੌਜੂਦ ਸਨ।