ਕਰਤਾਰਪੁਰ (ਪੰਜਾਬ ਦੈਨਿਕ ਨਿਊਜ) ਥਾਣਾ ਕਰਤਾਰਪੁਰ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਗੁਰਮੀਤ ਰਾਮ ਵਾਸੀ ਆਰੀਆ ਨਗਰ ਕਰਤਾਰਪੁਰ ਵੱਲੋਂ ਉਸ ਦੀ ਪਤਨੀ ਸੁਰਿੰਦਰ ਕੌਰ ਨੂੰ ਉਸ ਦੇ ਘਰ ਵਿੱਚ ਦਾਖਲ ਹੋ ਕੇ ਸੱਟਾਂ ਮਾਰ ਕੇ ਕਤਲ ਕਰਨ ਵਾਲੇ ਅਤੇ ਉਸ ਦੀ ਲੜਕੀ ਮੀਨਾ ਰਾਣੀ ਦੇ ਗੰਭੀਰ ਸੱਟਾਂ ਮਾਰ ਕੇ ਜਖਮੀ ਕਰਨ ਵਾਲੇ ਅਣਪਛਾਤੇ ਦੋਸ਼ੀ ਨੂੰ ਡੀ.ਐੱਸ.ਪੀ ਬਲਬੀਰ ਸਿੰਘ ਅਤੇ ਇੰਸ: ਰਮਨਦੀਪ ਸਿੰਘ ਦੀ ਟੀਮ ਨੇ ਮਿਹਨਤ ਕਰਕੇ 24 ਘੰਟੇ ਵਿੱਚ ਮੁੱਕਦਮਾ ਨੰਬਰ 127 ਮਿਤੀ 28.09.2023 ਜੁਰਮ 302, 307, 34 ਭ:ਦ ਥਾਣਾ ਕਰਤਾਰਪੁਰ ਦੇ ਦੋਸ਼ੀ ਨੀਰਜ ਕੁਮਾਰ ਉਰਫ ਗਹਲੌਰਾ (ਉਮਰ 37 ਸਾਲ) ਪੁੱਤਰ ਮਨੋਹਰ ਲਾਲ ਵਾਸੀ ਆਰੀਆ ਨਗਰ ਕਰਤਾਰਪੁਰ, ਥਾਣਾ ਕਰਤਾਰਪੁਰ, ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ।ਮਿਤੀ 28.09.2023 ਨੂੰ ਗੁਰਮੀਤ ਰਾਮ ਪੁੱਤਰ ਸੰਤ ਰਾਮ ਵਾਸੀ ਆਰੀਆ ਨਗਰ ਟਾਹਲੀ ਸਾਹਿਬ ਰੋਡ ਕਰਤਾਰਪੁਰ ਉਮਰ ਕਰੀਬ 70 ਸਾਲ ਨੇ ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਜਦੋਂ ਉਹ ਕਰਿਆਨਾ ਸਟੋਰ ਪਰ ਸੀ ਤਾ ਉਸ ਦੇ ਘਰ ਵਿੱਚ ਦਿਨ ਦਿਹਾੜੇ ਦਾਖਲ ਹੋ ਕੇ ਕਿਸੇ ਨਾਮਾਲੂਮ ਵਿਅਕਤੀ ਨੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਬੇਟੀ ਮੀਨਾ ਰਾਣੀ ਨੂੰ ਗੰਭੀਰ ਸੱਟਾਂ ਮਾਰੀਆ ਹਨ। ਜਿਸ ਨੂੰ ਇਲਾਜ ਲਈ ਸੈਕਰਡ ਹਸਪਤਾਲ ਜਲੰਧਰ ਦਾਖਲ ਕਰਾਇਆ ਗਿਆ ਹੈ। ਜੋ ਇਲਾਜ ਅਧੀਨ ਹੈ। ਇਸ ਇਤਲਾਹ ਤੇ ਡੀ.ਐੱਸ.ਪੀ ਬਲਬੀਰ ਸਿੰਘ, ਇੰਸ: ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਨੇ ਖੁੱਦ ਅਤੇ ਮਿਹਨਤੀ ਟੀਮ ਨੇ ਮੌਕਾ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕੀਤੀ। ਬਹੁੱਤ ਹੀ ਡੂੰਘਾਈ ਨਾਲ ਟੈਕਨੀਕਲ ਢੰਗ ਤਰੀਕੇ, ਹਿਊਮਨ ਸੋਰਸਸ ਨੂੰ ਡੀਵੈਲਪ ਕਰਕੇ 24 ਘੰਟਿਆ ਦੇ ਵਿੱਚ-ਵਿੱਚ ਸ਼ਾਤਰ ਦਿਮਾਗ ਕਾਤਲ ਨੀਰਜ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜਾ ਵਿੱਚੋਂ ਜੂਪੀਟਰ ਸਕੂਟਰੀ ਜੋ ਕਤਲ ਕਰਨ ਤੋਂ ਬਾਅਦ ਮੁਦੱਈਆ ਦੇ ਘਰੋਂ ਲੈ ਗਿਆ ਸੀ। ਦੋਸ਼ੀ ਦੇ ਖੂਨ ਨਾਲ ਲਿੱਬੜੇ ਹੋਏ ਕੱਪੜੇ ਅਤੇ ਕਤਲ ਤੋਂ ਬਾਅਦ ਆਪਣਾ ਹੁਲੀਆ ਬਦਲਣ ਲਈ ਮੁਦੱਈਆ ਦੇ ਘਰੋਂ ਚੁੱਕ ਕੇ ਪਹਿਨੇ ਕੱਪੜੇ ਅਤੇ ਕਤਲ ਕਰਨ ਵਿੱਚ ਵਰਤੇ ਹਥਿਆਰ ਬ੍ਰਾਮਦ ਕਰ ਲਏ ਗਏ ਹਨ। ਇਸ ਕਤਲ ਨੂੰ ਟਰੇਸ ਕਰਨ ਵਿੱਚ ਡੀ.ਐੱਸ.ਪੀ ਇੰਨਵੈਸਟੀਗੇਸ਼ਨ ਸ਼੍ਰੀ ਸੁਰਿੰਦਰਪਾਲ ਧੋਗੜੀ ਅਤੇ ਸੀ.ਆਈ.ਏ ਇੰਸਪੈਕਟਰ ਬਿਕਰਮ ਸਿੰਘ ਨੇ ਵੀ ਮਦਦ ਕੀਤੀ,ਦੋਸ਼ੀ ਨੀਰਜ ਕੁਮਾਰ ਨੂੰ ਸ਼ੱਕ ਸੀ ਕਿ ਮ੍ਰਿਤਕ ਸੁਰਿੰਦਰ ਕੌਰ ਜੋ ਸ਼ਰੀਕੇ ਵਿੱਚੋਂ ਉਸ ਦੀ ਦਾਦੀ ਲੱਗਦੀ ਹੈ, ਉਹਨਾਂ ਦੇ ਘਰ ਤੇ ਵਾਰ-ਵਾਰ ਟੂਣੇ ਕਰਦੀ ਹੈ। ਜਿਸ ਕਰਕੇ ਦੋਸ਼ੀ ਅਤੇ ਉਸ ਦੇ ਭਰਾ ਦਾ ਵਿਆਹ ਨਹੀਂ ਹੋ ਰਿਹਾ। ਦੋਸ਼ੀ, ਉਸ ਦੀ ਮਾਂ ਅਤੇ ਉਹਨਾਂ ਦੇ ਘਰ ਵਿੱਚ ਰੱਖੇ ਜਾਨਵਰ ਵਾਰ-ਵਾਰ ਬਿਮਾਰ ਹੋ ਰਹੇ ਹਨ, ਦੋਸ਼ੀ ਨੂੰ ਸ਼ੱਕ ਸੀ ਕਿ ਇਹ ਸਭ ਕੁੱਝ ਸੁਰਿੰਦਰ ਕੌਰ ਵੱਲੋਂ ਉਹਨਾਂ ਉੱਪਰ ਕੀਤੇ ਟੂਣੇ ਕਾਰਨ ਹੋ ਰਿਹਾ ਹੈ। ਇਸ ਲਈ ਦੋਸ਼ੀ ਦੇ ਮਨ ਵਿੱਚ ਗੁੱਸਾ ਅਤੇ ਰੰਜਿਸ਼ ਸੀ ਜੋ ਕਤਲ ਦਾ ਕਾਰਨ ਬਣੀ।
