

ਜਲੰਧਰ 30 ਸਤੰਬਰ( ਪੰਜਾਬ ਦੈਨਿਕ ਨਿਊਜ) ਜ਼ਿਲਾ ਬਾਰ ਐਸੋਸੀਏਸ਼ਨ ਜਲੰਧਰ ਦੀ ਕਾਰਜਕਾਰਣੀ ਦੀ ਮੈਬਰ ਐਡਵੋਕੇਟ ਨਿਮਰਤਾ ਗਿੱਲ ਨੇ ਬੀਤੇ ਦਿਨੀ ਆਪਣੇ ਨਵੀ ਦਿੱਲੀ ਦੌਰੇ ਦੌਰਾਨ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਜਸਟਿੱਸ ਰਜੇਸ਼ ਬਿੰਦਲ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨਾਲ ਕੁਝ ਮਹਤੱਵਪੂਰਨ ਕਾਨੂੰਨੀ ਨੁਕਤਿਆਂ ਸਬੰਧੀ ਚਰਚਾ ਕੀਤੀ। ਮਿਸ ਗਿੱਲ ਜੋ ਕਿ ਨਵੀ ਦਿਲੀ ਵਿੱਖੇ ਵਿਕਾਸਸ਼ੀਲ ਦੇਸ਼ਾਂ ਵਿੱਚ ਨਿਆਂ ਅਤੇ ਕਾਨੂੰਨੀ ਸਹਾਇਤਾ ਤੱਕ ਪਹੁੰਚ ਵਿਸ਼ੇ ਉਪਰ ਹੋਏ ਸੈਮੀਨਾਂਰ ਵਿੱਚ ਸ਼ਮੂਲੀਅਤ ਲਈ ਪੁੱਜੀ ਸੀ, ਨੇ ਦਸਿਆ ਕਿ ਬਹੁਤ ਹੀ ਖੁਸ਼ਗਵਾਹ ਮਾਹੋੌਲ ਵਿੱਚ ਹੋਈ ਇਸ ਮੁਲਾਕਾਤ ਦੌਰਾਨ ਜਸਟਿਸ ਬਿੰਦਲ ਨੇ ਬਹੁਤ ਹੀ ਸਾਕਾਰਾਤਮਕ ਹੁੰਗਾਰਾ ਦਿਤਾ । ੳਨਾਂ ਨੇ ਇਹ ਵੀ ਦਸਿਆ ਕਿ ਜਸਟਿਸ ਬਿੰਦਲ ਨੇ ਸੈਮੀਨਾਰ ਵਿੱਚ ਵੀ ਮੁਗਲ ਕਾਲ ਤੋ ਸ਼ੁਰੂ ਹੋਈ ਕਾਨੂੰਨੀ ਸਹਾਇਤਾ ਦੇ ਇਤਹਾਸ ਉਪਰ ਚਰਚਾ ਕੀਤੀ । ਉਨਾਂ ਨੇ ਸੰਖੇਪ ਵਿੱਚ ਭਾਰਤ ਵਿੱਚ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਦੀ ਸਫਲਤਾ ਸਬੰਧੀ ਵੀ ਤੱਥਾਂ ਅਤੇ ਆਂਕੜਿਆਂ ਉਪਰ ਅਧਾਰਤ ਚਰਚਾ ਵੀ ਕੀਤੀ
