ਜਲੰਧਰ (PUNJAB DAINIK NEWS ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਿ ਹੈ ਜੋ ਸੁਰਜੀਤ ਸਿੰਘ ਜੋਹਲ ਪ੍ਰਧਾਨ ਸਹਿਬ ਨੇ ਤੁਹਾਨੂੰ ਜ਼ਬਾਨੀ ਬੇਨਤੀ ਕੀਤੀ ਹੈ ਉਸ ਉਪੱਰ ਪੂਰਾ ਹਰ ਹਾਲਤ ਵਿੱਚ ਗ਼ੌਰ ਕੀਤਾ ਜਾਵੇ ਸਰਦਾਰ ਸੁਰਜੀਤ ਸਿੰਘ ਜੋਹਲ ਬਾਰੇ ਤੁਹਾਨੂੰ ਜਾਣੂ ਕਰਨਾ ਚਾਹੁੰਦੇ ਹਾਂ ਕਿ ਸਰਦਾਰ ਜੋਹਲ ਜੋ ਬਹੁਤ ਲੰਮਾਂ ਸਮਾਂ ਪੰਜਾਬ ਮਾਰਕਿਟ ਕਮੇਟੀਆਂ ਅਤੇ ਮੰਡੀ ਬੋਰਡ ਕਰਮਚਾਰੀ ਯੁਨੀਅਨ ਦੇ ਪ੍ਰਧਾਨ ਰਹੇ ਹਨ ਜਿਨਾ ਦੀ ਮਾਨਤਾ ਅੱਜ ਤੱਕ ਵੀ ਜਾਰੀ ਹੈ ਸਰਦਾਰ ਜੋਹਲ ਬਹੁਤ ਨਿਧੜਕ ਇਮਾਨਦਾਰ ਅਤੇ ਜੁਝਾਰੂ ਆਗੂ ਹਨ ਜਿਨਾ ਨੇ ਸਮੁੱਚੇ ਕਰਮਚਾਰੀ ਵਰਗ ਦੀ ਬੜੀ ਦਲੇਰੀ ਨਾਲ ਪਹਿਰੇਦਾਰੀ ਕੀਤੀ ਇਸ ਤੋਂ ਉੱਪਰੰਤ ਇੰਨਾਂ ਤੇ ਗੁਰੂਮਹਾਰਜ ਦੀ ਬੜੀ ਕਿਰਪਾ ਹੈ ਇਹ ਸੇਵਾ ਵਿੱਚ ਹਰ ਸਮੇਂ ਮਗਨ ਰਹਿੰਦੇ ਹਨ ਉੱਥੇ ਇੰਨਾਂ ਨੂੰ ਗੁਰੂ ਜੀ ਬਹੁਤ ਸੁੰਦਰ ਸਰੂਪ ਵੀ ਬਖਸ਼ਿਆ ਹੈ ਜਿਹੜੇ ਹੁ ਬਰੁ ਗੁਰੂ ਦੇ ਪੁੱਤਰ ਲੱਗਦੇ ਹਨ ਜੇਕਰ ਤੁਸੀਂ ਇੰਨਾਂ ਨੂੰ ਕਿਸੇ ਅਹੁਦੇ ਖਾਸ਼ ਕਰਕੇ ਮਾਰਕਿਟ ਕਮੇਟੀ ਚੇਅਰਮੈਨ ਬਣਾਉਂਦੇ ਹੋ ਤਾਂ ਤੁਹਾਨੂੰ ਪੰਜਾਬ ਲੈਵਲ ਤੇ ਲਾਹੇਵੰਦ ਹੋਵੇਗਾ ਤੇ ਜੋਹਲ ਸਹਿਬ ਦੇ ਤਜਰੁਬੇ ਦਾ ਫ਼ਾਇਦਾ ਮਿਲੇਗਾ ਸੋ ਅਸੀਂ ਸਮੁੰਹ ਸਿਰੀ ਮੁਕੱਤਸਰ ਨਿਵਾਸੀ ਰਿਟਾਇਰ ਕਰਮਚਾਰੀ ਪੁਰ-ਜ਼ੋਰ ਮੰਗ ਕਰਦੇ ਹਾਂ ਤੇ ਤੁਹਾਡੇ ਧੰਨਵਾਦੀ ਹੋਵਾਂਗੇ
